Site icon TV Punjab | Punjabi News Channel

ਪੰਜਾਬ ’ਚ ਕੌਂਸਲ ਚੋਣਾਂ ਕਰਵਾਉਣ ਦੇ ਹੁਕਮ ਨੂੰ ਸਰਕਾਰ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ

ਡੈਸਕ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸੂਬੇ ਵਿਚ ਬਕਾਇਆ ਪਈਆਂ ਨਗਰ ਕੌਂਸਲ ਚੋਣਾਂ 31 ਦਸੰਬਰ ਤੱਕ ਕਰਵਾਉਣ ਦੇ ਦਿਤੇ ਹੁਕਮ ਨੂੰ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿਤੀ ਹੈ।

ਹਾਈ ਕੋਰਟ ਨੇ 31 ਦਸੰਬਰ ਤਕ ਚੋਣਾਂ ਕਰਵਾਉਣ ਦੀ ਹਦਾਇਤ ਦੇ ਨਾਲ ਹੀ ਕੌਂਸਲ ਚੋਣਾਂ ਕਰਵਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ ਦਾ ਨਿਬੇੜਾ ਕਰ ਦਿਤਾ ਸੀ ਪਰ ਇਨ੍ਹਾਂ ਚੋਣਾਂ ਸਬੰਧੀ ਸਮੇਂ ਸਿਰ ਚੋਣ ਪ੍ਰੋਗਰਾਮ ਜਾਰੀ ਨਾ ਕਰਨ ਕਾਰਨ ਪਟੀਸ਼ਨਰ ਬੇਅੰਤ ਕਿੰਨਾ ਨੇ ਵਕੀਲਾਂ ਅੰਗਰੇਜ ਸਿੰਘ ਤੇ ਬਾਸਮਥ ਕੁਮਾਰ ਰਾਹੀਂ ਉਲੰਘਣਾ ਪਟੀਸ਼ਨ ਦਾਖ਼ਲ ਕਰ ਦਿਤੀ ਸੀ, ਜਿਸ ਦੀ ਸੁਣਵਾਈ ਅੱਜ ਬੁਧਵਾਰ 6 ਨਵੰਬਰ ਨੂੰ ਹਾਈ ਕੋਰਟ ਵਿਚ ਹੋਣੀ ਹੈ ਤੇ ਦੂਜੇ ਪਾਸੇ ਇਸ ਸੁਣਵਾਈ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਮੁੱਖ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿਤੀ ਹੈ ਪਰ ਸੁਪਰੀਮ ਕੋਰਟ ਵਲੋਂ ਸਰਕਾਰ ਦੀ ਇਸ ਅਪੀਲ ਦੀ ਸੁਣਵਾਈ ਲਈ ਤਰੀਕ ਤੈਅ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਕੌਂਸਲ ਚੋਣਾਂ ਕਰਵਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ ਦਾ ਨਿਬੇੜਾ ਕਰਨ ਤੋਂ ਪਹਿਲਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁਛਿਆ ਸੀ ਕਿ ਜਦੋਂ ਸੁਪਰੀਮ ਕੋਰਟ ਨੇ ਵਾਰਡਬੰਦੀ ਸਬੰਧੀ ਕੇਸ ਵਿਚ ਚੋਣਾਂ ਕਰਵਾਉਣ ’ਤੇ ਰੋਕ ਨਹੀਂ ਲਗਾਈ ਤਾਂ ਸਰਕਾਰ ਨਗਰ ਕੌਂਸਲ ਚੋਣਾਂ ਕਿਉਂ ਨਹੀਂ ਕਰਵਾ ਰਹੀ।

Exit mobile version