ਚੰਡੀਗੜ੍ਹ- ਸੀ.ਐੱਮ ਭਗਵੰਤ ਮਾਨ ਦੀ ਘੁੜਕੀ ਤੋਂ ਬਾਅਦ ਆਖਿਰਕਾਰ ਪੰਜਾਬ ਦੀ ਪੀ.ਐੱਸ.ਐੱਫ ਲਾਬੀ ਨੇ ਸਰਕਾਰ ਖਿਲਾਫ ਹੜਤਾਲ ਖਤਮ ਕਰ ਦਿੱਤੀ ਹੈ । ਸੀ.ਐੱਮ ਦੀ ਸਖਤ ਚਿਤਾਵਨੀ ਤੋਂ ਬਾਅਦ ਪੀ.ਸੀ.ਐੱਸ ਦੇ ਅਹੁਦੇਦਾਰਾਂ ਵਲੋਂ ਪ੍ਰਿੰਸੀਪਲ ਸਕੱਤਰ ਵੇਣੂਪ੍ਰਸਾਦ ਨਾਲ ਲੰਮੀ ਬੈਠਕ ਕੀਤੀ। ਹਾਲਾਂਕਿ ਮੁੱਖ ਮੰਤਰੀ ਵਲੋਂ ਦੋ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ । ਪਰ ਬੈਠਕ ਕਾਰਣ ਅਫਸਰਾਂ ਦਫਤਰਾਂ ਤੋਂ ਦੂਰ ਹੀ ਰਹੇ ।ਢਾਈ ਵਜੇ ਦੇ ਕਰੀਬ ਪ੍ਰਿੰਸੀਪਲ ਸਕੱਤਰ ਵਲੋਂ ਮੀਡੀਆ ਨੂੰ ਬੁਲਾਇਆ ਗਿਆ । ਇਸ ਦੌਰਾਨ ਪੀ.ਸੀ.ਐੱਸ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਓਬਰਾਏ ਦੀ ਮੌਜੂਦਗੀ ਚ ਹੜਤਾਲ ਖਤਮ ਹੋਣ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ 9 ਤਰੀਕ ਨੂੰ ਮੁੱਖ ਮੰਤਰੀ ਨਾਲ ਹੋਈ ਬੈਠਕ ਦੌਰਾਨ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਲੈ ਕੇ ਅਫਸਰਾਂ ਵਲੋਂ ਬੈਠਕ ਖਤਮ ਕਰ ਦਿੱਤੀ ਗਈ ਹੈ ।ਵੇਣੂਪ੍ਰਸਾਦ ਮੁਤਾਬਿਕ ਸਾਰੇ ਅਫਸਰ ਕੁੱਝ ਹੀ ਸਮੇਂ ਚ ਆਪਣੇ ਆਪਣੇ ਦਫਤਰਾਂ ਚ ਮੌਜੂਦ ਰਹਿਣਗੇ ।
ਪੀ.ਸੀ.ਐੱਸ.ਏ ਦੇ ਪ੍ਰਧਾਨ ਰਜਤ ਓਬਰਾਏ ਨੇ ਕਿਹਾ ਕਿ ਪਿਛਲੇ ਚਾਰ ਪੰਜ ਸਾਲਾਂ ਤੋਂ ਪੀ.ਸੀ.ਐੱਸ ਅਫਸਰਾਂ ਖਿਲਾਫ ਝੂਠੇ ਕੇਸ ਬਣਾਏ ਗਏ ਸਨ । ਜਿਨ੍ਹਾਂ ਨੂੰ ਲੈ ਕੇ ਸਰਕਾਰਾਂ ਨਾਲ ਸਮੇਂ ਸਮੇਂ ‘ਤੇ ਗੱਲਬਾਤ ਹੁੰਦੀ ਰਹੀ ਹੈ ।ਅਜਿਹੇ ਝੂਠੇ ਕੇਸਾਂ ਨੂੰ ਬੰਦ ਕਰਨ ਨੂੰ ਲੈ ਅਤੇ ਪਾਰਦਰਸ਼ੀ ਜਾਂਚ ਨੂੰ ਲੈ ਕੇ 9 ਤਰੀਕ ਨੂੰ ਮੁੱਖ ਮੰਤਰੀ ਮਾਨ ਵਲੋਂ ਭਰੋਸਾ ਦਿੱਤਾ ਗਿਆ ਸੀ ।ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਦੇ ਭਰੋਸੇ ‘ਤੇ ਹੜਤਾਲ ਨੂੰ ਕੱਚੇ ਤੌਰ ‘ਤੇ ਖਤਮ ਕਰ ਦਿੱਤਾ ਗਿਆ ਹੈ ।