ਖੀਰੇ ਕਾਰਨ ਲੋਕ ਹੋ ਰਹੇ ਹਨ ਸੈਲਮੋਨੇਲਾ ਇਨਫੈਕਸ਼ਨ ਦੇ ਸ਼ਿਕਾਰ

ਖੀਰੇ ਕਾਰਨ ਲੋਕ ਹੋ ਰਹੇ ਹਨ ਸੈਲਮੋਨੇਲਾ ਇਨਫੈਕਸ਼ਨ ਦੇ ਸ਼ਿਕਾਰ

SHARE

Ottawa: ਪਬਲਿਕ ਹੈਲਥ ਏਜੰਸੀ ਕੈਨੇਡਾ ਨੇ ਅਪਡੇਟ ਦਿੱਤਾ ਹੈ ਕਿ ਸੈਲਮੋਨੇਲਾ ਕਾਰਨ 5 ਹੋਰ ਲੋਕ ਪ੍ਰਭਾਵਤ ਹੋਏ ਹਨ।
ਨਵੰਬਰ ਦੀ ਸ਼ੁਰੂਆਤ ‘ਚ ਇਸ ਨਾਲ਼ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚਵਨ, ਮੈਨੀਟੋਬਾ ਤੇ ਕਿਊਬੈੱਕ ‘ਚ ਇੰਗਲਿਸ਼ ਖੀਰੇ ਕਾਰਨ ਦਰਜਨਾ ਲੋਕ ਬੀਮਾਰ ਹੋ ਗਏ ਸੀ।
ਲੈਬ ‘ਚ ਹੋਏ ਟੈਸਟ ਤੋਂ ਬਾਅਦ ਪੁਸ਼ਟੀ ਵੀ ਹੋਈ ਹੈ ਕਿ ਲੋਕ ਨੂੰ ਸੈਲੋਨੇਲਾ ਇਨਫੈਕਸ਼ਨ ਖੀਰੇ ਕਰਕੇ ਹੋ ਰਿਹਾ ਹੈ।
ਵਿਭਾਗ ਨੇ ਇਹ ਵੀ ਕਿਹਾ ਹੈ ਕਿ ਬੀਮਾਰ ਹੋਣ ਵਾਲ਼ੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਘਟੀ ਹੈ। ਜਿਸਦਾ ਮਤਲਬ ਹੈ ਕਿ ਇਸ ਇਨਫੈਕਸ਼ਨ ਦਾ ਹਮਲਾ ਘਟ ਰਿਹਾ ਹੈ। ਇਹ ਜਾਨਲੇਵਾ ਨਹੀਂ ਹੈ ਪਰ ਲੋਕਾਂ ਨੂੰ ਇਸ ਨਾਲ਼ ਪੇਟ ਦੀਆਂ ਬੀਮਾਰੀਆਂ ਲੱਗਦੀਆਂ ਹਨ।
ਵਿਭਾਗ ਨੇ ਚੇਤਵਨੀ ਦਿੱਤੀ ਹੈ ਕਿ ਇਸ ਇਨਫੈਸਕਸ਼ਨ ਦੀ ਮੌਜੂਦਗੀ ਦਾ ਸਬਜ਼ੀ ਜਾਂ ਫਲ਼ ਦੀ ਸ਼ਕਲ ਤੋਂ ਨਹੀਂ ਲੱਗਦਾ। ਇਸ ਕਰਕੇ ਹਰ ਫਲ਼ ਤੇ ਸਬਜ਼ੀ ਨੂੰ ਚੰਗੀ ਤਰ੍ਹਾਂ ਧੋ ਕੇ ਵਰਤੋ ਤੇ ਨਾਲ਼ ਹੀ ਜੇਕਰ ਕੋਈ ਫਲ਼ ਤੇ ਸਬਜ਼ੀ ਥੋੜ੍ਹੀ ਜਿਹੀ ਵੀ ਖ਼ਰਾਬ ਹੋਵੇ ਤਾਂ ਉਸਦਾ ਖਰਾਬ ਹਿੱਸਾ ਪੂਰੀ ਤਰ੍ਹਾਂ ਕੱਢ ਦਵੋ।

Short URL:tvp http://bit.ly/2r9V8wd

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab