ਗੜ੍ਹਸ਼ੰਕਰ: ਗੜ੍ਹਸ਼ੰਕਰ ਵਾਸੀਆਂ ਦੀ ਪਾਣੀ ਦੀ ਚਿਰੋਕਣੀ ਮੰਗ ਅੱਜ ਪੂਰੀ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਸੀਐਮ ਮਾਨ ਦੇ ਨਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸੂਬੇ ਦਾ ਨਾਮ ਪਾਣੀ ‘ਤੇ ਆਧਾਰਿਤ ਹੈ, ਦੇ ਲੋਕ ਅੱਜ ਵੀ ਪਾਣੀ ਨੂੰ ਤਰਸ ਰਹੇ ਹਨ। ਸੀਐਮ ਮਾਨ ਨੇ ਕਿਹਾ ਕਿ ਅਸੀਂ ਵਚਨਬੱਧ ਹਾਂ ਕਿ ਪੰਜਾਬ ਦਾ ਕੋਈ ਵੀ ਪਿੰਡ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਗੜ੍ਹਸ਼ੰਕਰ ਦੇ ਪਿੰਡ ਸਿੰਬਲੀ ਵਿਖੇ ਚਿੱਟੀ ਵੇਈਂ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ…ਲੋਕਾਂ ਦੀ ਲੰਮੇ ਸਮੇਂ ਦੀ ਪਾਣੀ ਦੀ ਮੰਗ ਨੂੰ ਅੱਜ ਬੂਰ ਪਿਆ…
ਹੈਰਾਨੀ ਹੁੰਦੀ ਹੈ ਜਿਹੜੇ ਸੂਬੇ ਦਾ ਨਾਮ ਪਾਣੀਆਂ ‘ਤੇ ਹੋਵੇ ਉੱਥੋਂ ਦੇ ਲੋਕ ਅਜੇ ਤੱਕ ਪਾਣੀ ਨੂੰ ਤਰਸ ਰਹੇ ਸੀ…ਅਸੀਂ ਲੱਗੇ ਹੋਏ ਹਾਂ ਪੰਜਾਬ ਦਾ ਕੋਈ ਵੀ ਪਿੰਡ ਪਾਣੀ ਪੱਖੋਂ ਵਾਂਝਾ ਨਹੀਂ… pic.twitter.com/fA1PWRHu6a
— Bhagwant Mann (@BhagwantMann) May 8, 2023