Site icon TV Punjab | Punjabi News Channel

ਕੋਰੋਨਾ ਤੋਂ ਚਿੰਤਤ ਪੀ.ਐੱਮ ਮੋਦੀ , ਸੂਬਿਆਂ ਨੂੰ ਜਾਰੀ ਕੀਤੇ ਸਖਤ ਹੁਕਮ

ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਚੌਥੀ ਲਹਿਰ ਨੂੰ ਲੈ ਕੇ ਭਾਰਤ ਸਰਕਾਰ ਚਿੰਤਤ ਹੈ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ ਭਰ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਬੈਠਕ ਕੀਤੀ ।ਆਪਣੇ ਸੰਬੋਧਨ ਚ ਪ੍ਰਧਾਨ ਮੰਤਰੀ ਮੋਦੀ ਨੇ ਵੱਖ ਵੱਖ ਮੁੱਦਿਆਂ ‘ਤੇ ਸੂਬਾ ਸਰਕਾਰ ਨਾਲ ਵਿਚਾਰ ਸਾਂਝੇ ਕਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ।

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਦਾ ਹੌਂਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰਾਂ ਦੀ ਮਦਦ ਨਾਲ ਹੀ ਦੇਸ਼ ਚ ਕੋਰੋਨਾ ਵਾਇਰਸ ‘ਤੇ ਕਾਬੂ ਪਾਇਆ ਗਿਆ ।ਪਰ ਹੁਣ ਇਕ ਵਾਰ ਫਿਰ ਤੋਂ ਇਹ ਬਿਮਾਰੀ ਦਸਤਕ ਦੇ ਰਹੀ ਹੈ ।ਉਨ੍ਹਾਂ ਕਿਹਾ ਕਿ ਸਕੂਲਾਂ ਚ ਵਾਇਰਸ ਦੀ ਐਂਟਰੀ ਖਤਰੇ ਦਾ ਘਰ ਹੈ । ਪਰ ਕੇਂਦਰ ਸਰਕਾਰ ਬੱਚਿਆਂ ਦੇ ਟੀਕਾਕਰਣ ਲਈ ਕੋਸ਼ਿਸ਼ਾਂ ਕਰ ਰਹੀ ਹੈ ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਕਰਨ ਲਈ ਵੈਕਸੀਨ ਹੀ ਸਟੀਕ ਹਥਿਆਰ ਹੈ ।

ਕੋਵਿਡ ਕਰਫਿਊ ਦੌਰਾਨ ਦੇਸ਼ ਚ ਆਰਥਿਕ ਵਿਵਸਥਾਂ ਦੇ ਹਾਲਾਤਾਂ ਨੂੰ ਲੈ ਕੇ ਪੀ.ਐੱਮ ਨੇ ਮੁੱਖ ਮੰਤਰੀਆਂ ਨੂੰ ਸੂਬੇ ਦਾ ਖਜਾਨਾ ਭਰਨ ਦੀ ਥਾਂ ਆਮ ਜਨਤਾ ਦੇ ਹੱਕ ਚ ਫੈਸਲੇ ਲੈਣ ਦੀ ਅਪੀਲ ਕੀਤੀ । ਉਨ੍ਹਾਂ ਸਰਕਾਰਾਂ ਨੂੰ ਵੈਟ ਘਟਾ ਕੇ ਆਮ ਜਨਤਾ ‘ਤੇ ਪਏ ਬੋਝ ਨੂੰ ਘਟਾਉਣ ਦੀ ਅਪੀਲ ਕੀਤੀ । ਇਸਦੇ ਨਾਲ ਹੀ ਉਨ੍ਹਾਂ ਦੇਸ਼ ਦੇ ਵੱਖ ਵੱਖ ਸੂਬਿਆਂ ਚ ਪੈਟਰੋਲ ਦੇ ਵੱਖਰੇ ਰੇਟਾਂ ‘ਤੇ ਸੂਬਾ ਸਰਕਾਰਾਂ ‘ਤੇ ਸਵਾਲ ਖੜੇ ਕੀਤੇ ।

Exit mobile version