ਪੀ ਐਮ ਮੋਦੀ ਕਰਨਗੇ ਪਰਿਕ੍ਸ਼ਾ ਪੇ ਚਰਚਾ

Share News:

(Avish Dhawan) ਕੋਰੋਨਾ ਕਾਰਨ ਜਿਥੇ ਮਾਪਿਆ ਤੇ ਸਕੂਲਾਂ ਦੇ ਵਿੱਚ ਫੀਸਾਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਹੇ ਨੇ ਓਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਇਕ ਟਵੀਟ ਕਿੱਤਾ ਗਿਆ, ਜਿਸ ਵਿੱਚ ਪੀ ਐਮ ਮੋਦੀ ਵੱਲੋ ਲਿਖਿਆ ਗਿਆ ਹੈ ਕੀ “ਪਹਿਲੀ ਵਰਚੁਅਲ PPC 2021 ਗੱਲ-ਬਾਤ ਦਾ ਬਹੁਤ ਹੀ ਦਿਲਚਸਪ ਸਾਧਣ ਹੋਵੇਗੀ, ਜਿਸ ਵਿੱਚ ਵੱਖਰੇ – ਵੱਖਰੇ ਵਿਸ਼ਿਆਂ ਨੂੰ ਆਧਾਰ ਬਣ ਕੇ ਗੱਲ ਬਾਤ ਕੀਤੀ ਜਾਵੇਗੀ।  ਤੁਸੀਂ ਇੱਕ Exam Warrior, ਮਾਪੇ ਜਾਂ ਅਧਿਆਪਕ ਹੋ ਸਕਦੇ ਹੋ ਹਰ ਕਿਸੇ ਲਈ ਕੁਝ ਨਾ ਕੁਝ ਹੋ। ਆਓ ਸਾਰੇ ਰਲ ਕੇ ਪ੍ਰੀਖਿਆਵਾਂ ਨੂੰ ਤਣਾਅ ਮੁਕਤ ਕਰੀਏ। ”

 

ਇਸ ਦੇ ਨਾਲ ਹੀ ਓਹਨਾ ਵੱਲੋਂ ਇਕ ਟਵੀਟ ਪੋਸਟ ਕਰਕੇ ਕਿ ਨਵਿੱਚ ਪਰਿਕ੍ਸ਼ਾ ਪੇ ਚਰਚਾ ਲਿਖਿਆ ਹੋਇਆ ਨਜ਼ਰ ਆਇਆ।ਇਹ ਸ਼ੋ ਸਿਰਫ਼ ਡਿਜਿਟਲ ਪਲੈਟਫਾਰਮ ਤੇ ਹੀ ਚੱਲੇਗਾ। ਸਵਾਲ ਦਾ ਵਿਸ਼ਾ ਇਹ ਹੈ ਕੇ ਇਸ ਵੇਲੇ ਜਦੋ ਕਿਸਾਨ ਅੰਦੋਲਨ ਤੇ ਬੈਠੇ ਹਨ, ਸਾਰੇ ਦੇਸ਼ ਦੀ ਆਰਥਿਕ ਸਥਿਤੀ ਬੁਰੀ ਹੋਈ ਪਈ ਹੈ , ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇੰਨਾ ਮਾਮਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਜਾ ਫੇਰ ਟੀ ਵੀ ਪ੍ਰੋਗ੍ਰਾਮਮਾ ਤੇ।