TV Punjab | Punjabi News Channel

ਬਰਸਾਤ ਨੇ ਖਤਮ ਕੀਤੀ ਮੋਦੀ ਦੀ ਰੈਲੀ,ਹੁਸੈਨੀਵਾਲਾ ਤੋਂ ਦਿੱਲੀ ਪਰਤਣਗੇ ਪੀ.ਐੱਮ

ਫਿਰੋਜ਼ਪੁਰ- ਫਿਰੋਜ਼ਪੁਰ ਤੋਂ ਵੱਡੀ ਖਬਰ ਆ ਰਹੀ ਹੈ.ਲਗਾਤਾਰ ਹੋ ਰਹੀ ਬਰਸਾਤ ਦੇ ਕਾਰਣ ਫਿਰੋਜ਼ਪੁਰ ਚ ਹੋ ਰਹੀ ਭਾਜਪਾ ਦੀ ਰੈਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਨਹੀਂ ਹੋ ਰਹੇ ਹਨ.ਮਿਲੀ ਜਾਣਕਾਰੀ ਮੁਤਾਬਿਕ ਪੀ.ਐੱਮ ਮੋਦੀ ਹੁਸੈਨੀਵਾਲਾ ਤੋਂ ਹੀ ਦਿੱਲੀ ਪਰਤ ਜਾਣਗੇ.ਬਰਸਾਤ ਦੇ ਕਾਰਣ ਰੈਲੀ ਦਾ ਪੰਡਾਲ ਬਿਲਕੁਲ ਖਾਲੀ ਰਿਹਾ.ਪ੍ਰਧਾਨ ਮੰਤਰੀ ਦੀ ਆਮਦ ‘ਤੇ ਖਾਲੀ ਕੁਰਸੀਆਂ ਨਾਲ ਵੈਸੇ ਹੀ ਭਾਜਪਾ ਦੀ ਫਜੀਹਤ ਹੋ ਰਹੀ ਸੀ.ਅਜਿਹੇ ‘ਚ ਬਰਸਾਤ ਨਾ ਰੁਕਦੀ ਵੇਖ ਮੋਦੀ ਵਲੋਂ ਰੈਲੀ ਚ ਨਾ ਜਾਣ ਦਾ ਫੈਸਲਾ ਲਿਆ ਗਿਆ ਹੈ.

Exit mobile version