Site icon TV Punjab | Punjabi News Channel

ਵਧੀਆਂ ਟਰੂਡੋ ਦੀਆਂ ਵਧੀਆਂ ਚਿੰਤਾਵਾਂ, ਰਿਹਾਇਸ਼ ਦੇ ਮੁੱਦੇ ’ਤੇ ਲੋਕਾਂ ਨੇ ਪੀਅਰੇ ਅਤੇ ਜਗਮੀਤ ’ਤੇ ਜਤਾਇਆ ਭਰੋਸਾ

ਵਧੀਆਂ ਟਰੂਡੋ ਦੀਆਂ ਵਧੀਆਂ ਚਿੰਤਾਵਾਂ, ਰਿਹਾਇਸ਼ ਦੇ ਮੁੱਦੇ ’ਤੇ ਲੋਕਾਂ ਨੇ ਪੀਅਰੇ ਅਤੇ ਜਗਮੀਤ ’ਤੇ ਜਤਾਇਆ ਭਰੋਸਾ

Ottawa- ਇਨ੍ਹਾਂ ਗਰਮੀਆਂ ’ਚ ਆਪਣੀ ਸਰਕਾਰ ਨੂੰ ਘਰਾਂ ਦੀ ਸਮਰੱਥਾ ਦੇ ਮੁੱਦੇ ’ਤੇ ਮੁੜ ਕੇਂਦਰਿਤ ਕਰਨ ਮਗਰੋਂ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਜੇ ਵੀ ਕੰਜ਼ਰਵੇਟਿ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਤੁਲਨਾ ’ਚ ਕਾਫ਼ੀ ਪਿੱਛੇ ਹੈ। ਨੈਨੋਸ ਰਿਸਰਚ ਵਲੋਂ ਕਰਵਾਏ ਗਏ ਹਾਲੀਆ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਜਦੋਂ ਆਸਮਾਨ ਨੂੰ ਛੂਹਦੀ ਲਾਗਤ ਨੂੰ ਸੰਬੋਧਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਪੀਅਰੇ ਪੋਇਲੀਵਰ ਦੇ ਕੰਜ਼ਰਵੇਟਿਵ ਪਾਰਟੀ ਅਤੇ ਜਗਮੀਤ ਸਿੰਘ ਦੀ ਐਨਡੀਪੀ ਸਭ ਤੋਂ ਭਰੋਸੇਮੰਦ ਸੰਘੀ ਪਾਰਟੀਆਂ ਹਨ।
ਸਰਵੇਖਣ ’ਚ ਰਿਹਾਇਸ਼ ਦੀ ਸਮਰੱਥਾ ਦੇ ਮੁੱਦੇ ’ਤੇ 25 ਫ਼ੀਸਦੀ ਲੋਕਾਂ ਨੇ ਕੰਜ਼ਰਵੇਟਿਵਾਂ, 22 ਫ਼ੀਸਦੀ ਲੋਕਾਂ ਨੇ ਨਿਊ ਡੈਮੋਕ੍ਰੇਟਿਕ, 22 ਫ਼ੀਸਦੀ ਲੋਕਾਂ ਨੇ ਕਿਹਾ ਕਿ ਕੋਈ ਵੀ ਸੰਘੀ ਪਾਰਟੀ ਨਹੀਂ ਅਤੇ ਸਿਰਫ਼ 15 ਫ਼ੀਸਦੀ ਨੇ ਲੋਕਾਂ ਨੇ ਲਿਬਰਲਾਂ ’ਤੇ ਆਪਣਾ ਭਰੋਸਾ ਜਤਾਇਆ ਹੈ।
ਨਿਕ ਨੈਨੋਸ ਨੇ ਵੈਸੀ ਕੈਪੇਲੋਸ ਸ਼ੋਅ ’ਤੇ ਇੱਕ ਇੰਟਰਵਿਊ ’ਚ ਕਿਹਾ ਕਿ ਜਿਵੇਂ ਕਿ ਸਾਰੀਆਂ ਫੈਡਰਲ ਪਾਰਟੀਆਂ ਹਾਊਸਿੰਗ ’ਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਹ ਨੰਬਰ ਜਸਟਿਨ ਟਰੂਡੋ ਅਤੇ ਲਿਬਰਲਾਂ ਲਈ ਬਹੁਤ ਵਧੀਆ ਖ਼ਬਰ ਨਹੀਂ ਹਨ।
ਪੋਲ ਦੇ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਫੈਸਲਾ ਇਹ ਹੈ ਕਿ ਕੈਨੇਡੀਅਨ ਫੈਡਰਲ ਸਰਕਾਰ ਨੂੰ ‘ਕਦਮ ਵਧਾਉਂਦੇ ਅਤੇ ਲੀਡਰਸ਼ਿਪ ਦੀ ਭੂਮਿਕਾ ਨਿਭਾਉਂਦੇ’ ਦੇਖਣਾ ਚਾਹੁੰਦੇ ਹਨ। ਫਰੇਜ਼ਰ ਨੇ ਕਿਹਾ, ‘‘ਮੈਂ ਹਾਲ ਹੀ ਦੇ ਮਹੀਨਿਆਂ ’ਚ ਉੱਚੀ ਅਤੇ ਸਪਸ਼ਟ ਸੁਣਿਆ ਹੈ… ਕੈਨੇਡੀਅਨ ਸਾਨੂੰ ਕਾਰਵਾਈ ਕਰਦੇ ਦੇਖਣਾ ਚਾਹੁੰਦੇ ਹਨ।’’ ਫਰੇਜ਼ਰ ਨੇ ਅੱਗੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ’ਚ ਨਵੇਂ ਉਪਾਵਾਂ ਦਾ ਐਲਾਨ ਕਰਨ ਲਈ ਵਚਨਬੱਧ ਹਨ ਜੋ ਕੈਨੇਡ ’ਚ ਰਿਹਾਇਸ਼ ਦੀ ਸਮਰੱਥਾ ਨੂੰ ਹੱਲ ਕਰਨ ’ਚ ਮਦਦ ਕਰਨਗੇ।

Exit mobile version