Site icon TV Punjab | Punjabi News Channel

ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ

ਪੌਣੇ ਦੋ ਮਿਲੀਅਨ ਦੀ ਕੀਮਤ ਵਾਲੀ ਡਰੱਗ ਐਡਮਿੰਟਨ ਪੁਲਿਸ ਨੇ ਕੀਤੀ ਜ਼ਬਤ

Edmonton- ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਲਗਭਗ 1.8 ਮਿਲੀਅਨ ਡਾਲਰ ਦੀ ਬਜਾਰੂ ਕੀਮਤ ਵਾਲੀ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਗੈਂਗ ਸੁਪ੍ਰੈਸ਼ਨ ਟੀਮ (ਜੀਐਸਟੀ) ਨੇ ਸਤੰਬਰ ’ਚ ਇੱਕ ਡਰੱਗ ਤਸਕਰੀ ਫਾਈਲ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਬੀਤੀ 27 ਅਕਤੂਬਰ ਨੂੰ 40.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ । ਇਸ ਸੰਬੰਧੀ 40 ਸਾਲਾ ਰਣਧੀਰ ਸਿੰਘ ਗਿੱਲ ਵਿਰੁੱਧ ਤਸਕਰੀ ਸਬੰਧੀ ਦੋਸ਼ ਆਇਦ ਕੀਤੇ ਗਏ ਹਨ। ਉਸ ਦੀ 8 ਨਵੰਬਰ, 2023 ਨੂੰ ਅਦਾਲਤ ਵਿੱਚ ਪੇਸ਼ੀ ਹੋਣ ਦੀ ਉਮੀਦ ਹੈ।
ਸਿਟੀ ਪੁਲਿਸ ਗਨ ਅਤੇ ਗੈਂਗ ਸੈਕਸ਼ਨ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਇਸ ਬਾਰੇ ਗੱਲਬਾਤ ਕਰਦਿਆਂ ਆਖਿਆ ਕਿ ਐਡਮਿੰਟਨ ਪੁਲਿਸ ਸਰਵਿਸ ਦੇ ਇਤਿਹਾਸ ’ਚ ਇਹ ਸਭ ਤੋਂ ਵੱਡਾ ਕੋਕੀਨ ਦਾ ਭੰਡਾਰ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਜ਼ਬਤੀ ਨਾਲ ਗ਼ੈਰ-ਕਾਨੂੰਨੀ ਨਸ਼ੀਨੇ ਪਦਾਰਥਾਂ ਦੇ ਨੈੱਟਵਰਕ ਨੂੰ ਨੱਥ ਪਏਗੀ, ਕਿਉਂਕਿ ਅਸੀਂ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜਿਹੜੇ ਕਿ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਤੋਂ ਪਹਿਲਾਂ ਸਭ ਤੋਂ ਵੱਡੀ ਕੋਕੀਨ ਜ਼ਬਤੀ 28 ਕਿਲੋਗ੍ਰਾਮ ਸੀ, ਜਿਹੜੀ ਕਿ ਅਗਸਤ 2013 ’ਚ ਹੋਈ ਸੀ। ਇਸ ਬਰਾਮਦਗੀ ਨਾਲ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਨੱਥ ਪਾਵੇਗਾ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਸਾਡੇ ਕਮਜ਼ੋਰ ਭਾਈਚਾਰੇ ਦੇ ਮੈਂਬਰਾਂ ਦਾ ਸ਼ਿਕਾਰ ਕਰ ਰਹੇ ਹਨ।”ਪੁਲਿਸ ਦਾ ਕਹਿਣਾ ਹੈ ਕਿ ਨਸ਼ਿਆਂ ਦੇ ਸਰੋਤ ਦੀ ਜਾਂਚ ਨਿਰੰਤਰ ਜਾਰੀ ਹੈ।
ਇਸ ਬਾਰੇ ’ਚ ਐਡਮਿੰਟਨ ਪੁਲਿਸ ਸੇਵਾ ਦੇ ਇੰਸਪੈਕਟਰ ਲੈਂਸ ਪਾਰਕਰ ਨੇ ਕਿਹਾ ਕਿ ਇਸ ਜ਼ਬਤੀ ਤੋਂ ਬਾਅਦ ਸਾਡਾ ਅਗਲਾ ਕਦਮ ਕੈਨੇਡਾ ਅਤੇ ਅਮਰੀਕਾ ’ਚ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਸਹਿਯੋਗ ਕਰਕੇ ਇਸ ਦੇ ਮੂਲ ਦਾ ਪਤਾ ਲਗਾਉਣਾ ਹੈ।

Exit mobile version