ਸੈਲਮੋਨੇਲਾ ਵਾਇਰਸ ਫੈਲਾ ਰਿਹਾ ਹੈ ਇਹ ਭੋਜਨ

ਸੈਲਮੋਨੇਲਾ ਵਾਇਰਸ ਫੈਲਾ ਰਿਹਾ ਹੈ ਇਹ ਭੋਜਨ

SHARE

Ottawa: ਕੈਨੇਡਾ ਦੀ ਫੂਡ ਇੰਸਪੈਕਸ਼ਨ ਏਜੰਸੀ ਨੇ ਕਰਿਸਪ ਐਂਡ ਡਿਲੀਸ਼ੀਅਸ ਬਰੈਂਡ ਦੇ ਚਿਕਨ ਬਰੈਸਟ ਨਗੇਟ ਪੂਰੀ ਮਾਰਕਿਟ ‘ਚੋਂ ਵਾਪਸ ਮੰਗਵਾ ਲਏ ਹਨ।
ਇਨ੍ਹਾਂ ਨਗੇਟਸ ਨਾਲ਼ ਲੋਕਾਂ ਨੂੰ ਸੈਲਮੋਨੇਲਾ ਵਾਇਰਸ ਹੋਣ ਦਾ ਖਤਰਾ ਹੈ। ਜਿਸ ਨਾਲ਼ ਪੇਟ ਦੀਆਂ ਬੀਮਾਰੀਆਂ ਲੱਗਦੀਆਂ ਹਨ।
ਬਿਨ੍ਹਾਂ ਪਕਾਏ ਹੋਏ ਬਰੈੱਡ ਵਾਲ਼ੇ ਚਿਕਨ ਪੀਸ 1.6 ਕਿੱਲੋ ਦੇ ਪੈਕ ‘ਚ ਵੇਚੇ ਗਏ ਹਨ ਜਿਨ੍ਹਾਂ ਦੀ ਐਕਸਪਾਇਰੀ ਤਰੀਕ ਜੁਲਾਈ 19 2019 ਹੈ। ਇਨ੍ਹਾਂ ਦਾ ਯੂ.ਪੀ.ਸੀ. ਕੋਡ 0 69299 11703 5 ਹੈ।


ਸੋਫੀਨਾ ਫੂਡ ਕਾਰਪੋਰੇਸ਼ਨ ਨੇ ਇਨ੍ਹਾਂ ਨੂੰ ਬੀ.ਸੀ., ਮੈਨੀਟੋਬਾ, ਓਂਟਾਰੀਓ, ਕਿਊਬੈੱਕ ਤੇ ਹੋਰ ਸੂਬਿਆਂ ‘ਚ ਵੰਡਿਆ ਸੀ।
ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਕੋਲ਼ ਇਹ ਨੱਗੇਟ ਮੌਜੂਦ ਹਨ ਇਨ੍ਹਾਂ ਦੇ ਪੈਕੇਟ ਸੁੱਟ ਦਿੱਤੇ ਜਾਣ ਜਾਂ ਫਿਰ ਜਿਸ ਸਟੋਰ ਤੋਂ ਇਹ ਲਏ ਗਏ ਹਨ ਉਸ ਨੂੰ ਵਾਪਸ ਕਰ ਦਿੱਤੇ ਜਾਣ।
ਸੀ.ਐੱਫ.ਆਈ.ਏ. ਨੇ ਕਿਹਾ ਹੈ ਕਿ ਕਈ ਲੋਕਾਂ ਦੇ ਬੀਮਾਰ ਹੋਣ ਤੋਂ ਬਾਅਦ ਹੋਈ ਜਾਂਚ ‘ਤੇ ਇਹ ਕਾਰਵਾਈ ਕੀਤੀ ਗਈ ਹੈ।
ਜੇਕਰ ਕਿਸੇ ਨੂੰ ਵੀ ਇਨ੍ਹਾਂ ਨਗੇਟਸ ਕਾਰਨ ਹੋਏ ਵਾਇਰਸ ਨੇ ਆਪਣੀ ਲਪੇਟ ‘ਚ ਲਿਆ ਹੈ ਤਾਂ ਉਨ੍ਹਾਂ ਵਿਅਕਤੀਆਂ ‘ਚ ਬੁਖਾਰ, ਪੇਟ ਦਰਦ ਤੇ ਹੋਰ ਕਈ ਲੱਛਣ ਦਿਖਾਈ ਦੇਣਗੇ। ਜਿਸਤੋਂ ਬਾਅਦ ਤੁਰੰਤ ਆਪਣੇ ਫੈਮਲੀ ਡਾਕਟਰ ਤੱਕ ਪਹੁੰਚ ਕੀਤੀ ਜਾਵੇ।

Short URL:tvp http://bit.ly/2Tc2LyM

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab