ਜਲੰਧਰ- ਪੰਜਾਬ ਕਾਂਗਰਸ ਅਤੇ ਚੰਨੀ ਸਰਕਾਰ ਲਈ ਆਉਣ ਵਾਲੀ ਵਿਧਾਨ ਸਭਾ ਚੋਣਾ ਦੀ ਰਾਹ ਆਸਾਨ ਨਹੀਂ ਹੈ.ਇਸ ਗੱਲ ਦਾ ਅੰਦੇਸ਼ਾ 16 ਤਰੀਕ ਨੂੰ ਕਾਂਗਰਸ ਵਲੋਂ ਗੁਰਦਾਸਪੁਰ ਵਿਖੇ ਕਰਵਾਈ ਗਈ ਰੈਲੀ ‘ਚ ਹੋ ਗਿਆ ਹੈ.ਰੈਲੀ ਚ ਕਾਂਗਰਸ ਸੋ ਦੀ ਗਿਣਤੀ ਚ ਵੀ ਬੰਦੇ ਨਹੀਂ ਬੈਠਾ ਸਕੀ .ਨਤੀਜਨ ਸੀ. ਐੱਮ ਚੰਨੀ ਨੂੰ ਰੈਲੀ ਕੀਤੇ ਬਗੈਰ ਹੀ ਵਾਪਿਸ ਜਾਨਾ ਪਿਆ.ਗੁਰਦਾਸਪੁਰ ਆਏ ਹੀ ਸੀ ਤਾਂ ਬਹਾਣੇ ਨਾਲ ਰਿਸ਼ਤੇਦਾਰਾਂ ਨੂੰ ਮਿਲ ਕੇ ਚੰਨੀ ਸਾਹਿਬ ਨਿਕਲ ਗਏ.
ਕਾਂਗਰਸ ਦੀ ਇਹ ਫਜ਼ੀਹਤ ਬਹੁਤ ਸਵਾਲ ਖੜੇ ਕਰ ਗਈ.ਸਵਾਲ ਇਸ ਕਰਕੇ ਕਿਉਂਕਿ ਗੁਰਦਾਸਪੁਰ ਬੈਲਟ ਦੇ ਵਿੱਚ ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ ਹਨ.ਉਹ ਰੰਧਾਵਾ ਜੋਕਿ ਇੱਕ ਸਮੇਂ ਚ ਲਗਭਗ ਸੀ.ਐੱਮ ਬਣਾ ਦਿੱਤੇ ਗਏ ਸਨ.ਫਿਰ ਵੀ ਡਿਪਟੀ ਦਾ ਅਹੁਦਾ ਕੋਈ ਘੱਟ ਨਹੀਂ ਹੈ.ਫਿਰ ਹਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ.ਬਾਜਵਾ ਹੋਰਾਂ ਨੂੰ ਹੁਣ ਹੁਣੇ ਪਾਰਟੀ ਹਾਈਕਮਾਨ ਵਲੋਂ ਚੋਣ ਕਮੇਟੀ ਦੀ ਕਮਾਨ ਦਿੱਤੀ ਗਈ ਹੈ.ਸੁਫਨੇ ਉਨ੍ਹਾਂ ਦੇ ਵੀ ਮੁੱਖ ਮੰਤਰੀ ਬਣਨ ਦੇ ਨੇ,ਸਾਬਕਾ ਕਾਂਗਰਸ ਪ੍ਰਧਾਨ ਵੀ ਰਹਿ ਚੁੱਕੇ ਨੇ.ਜਾਂ ਇਹ ਸਮਝ ਲਵੋ ਕੀ ਭਾਜਪਾ ਦੀ ਕੇਂਦਰ ਸਰਕਾਰ ਤੋਂ ਮਿਲੀ ਸੁਰੱਖਿਆ ਦੀ ਗਿਣਤੀ ਕਰ ਲਈ ਜਾਵੇਂ ਤਾਂ ਉਨੇ ਬੰਦੇ ਵੀ ਉਹ ਇਕੱਠੇ ਨਾ ਕਰ ਪਾਏ.
ਫਿਰ ਆਉਂਦੇ ਹਨ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ.ਬਾਜਵਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ( ਸਰਕਾਰ ਚ ਵੀ ਚੰਗੇ ਅਹੁਦੇ ਤੇ ਸਨ ਅਤੇ ਹੁਣ ਵੀ ਸਿੱਧੂ ਦੀ ਅਗਵਾਈ ਚ ਕੀਤੀ ਗਈ ਭੰਨਤੋੜ ਚ ਉਨ੍ਹਾਂ ਦਾ ਅਹਿਮ ਯੋਗਦਾਨ ਸੀ.ਦਹਿਰਾਦੂਨ ਤੱਕ ਗੇੜੀ ਮਾਰ ਕੇ ਕੈਪਟਨ ਨੂੰ ਕੂਰਸੀ ਤੋਂ ਲਾਂਭੇ ਕਰਵਾਉਣ ਵਾਲੇ ਬਾਜਵਾ ਜੀ ਰੈਲੀ ਦੀ ਗਿਣਤੀ ਤ੍ਰਿਪਤ ਨਹੀਂ ਕਰ ਪਾਏ.ਬਟਾਲਾ ਨਾਲ ਹੀ ਲਗਦਾ ਹੈ.ਤਾਂ ਉਸ ਨੂੰ ਜਿਲ੍ਹਾ ਬਨਾਉਣ ਦੀ ਮੰਗ ਕਰਨ ਦੇ ਬਾਵਜੂਦ ਅਸ਼ਵਨੀ ਸੇਖੜੀ ਦਾ ਸਾਥ ਵੀ ਨਹੀਂ ਮਿਲਿਆ.
ਹੁਣ ਗੱਲ ਇੱਥੇ ਆਉਂਦੀ ਹੈ ਕੀ ਇਸ ਫਲਾਪ ਰੈਲੀ ਦੇ ਮਾਈਨੇ ਕੀ ਹਨ ?ਕਾਗਜ਼ਾਂ ਚ ਨਜ਼ਰ ਮਾਰੀਏ ਤਾਂ ਇਹ ਬੈਲਟ ਹਿੰਦੂ ਵੋਟਰਾਂ ਦੀ ਰਹੀ ਹੈ.ਕਾਂਗਰਸ ਨੇ ਵਿਧਾਨ ਸਭਾ ਚੋਣਾ ਤਾਂ ਜਿੱਤ ਹਾਸਿਲ ਕੀਤੀ ਪਰ ਲੋਕ ਸਭਾ ਚੋਣਾ ਚ ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਐਕਟਰ ਸੰਨੀ ਦਿਓਲ ਤੋਂ ਹਾਰ ਗਏ.ਕਿਸਾਨ ਅੰਦੋਲਨ ਦੌਰਾਨ ਇਹ ਮੰਨਿਆ ਜਾ ਰਿਹਾ ਸੀ ਕੀ ਭਾਜਪਾ ਦਾ ਇਹ ਗੜ੍ਹ ਹੁਣ ਖੁਸ ਜਾਵੇਗਾ.ਪਰ ਅਜਿਹਾ ਨਜ਼ਰ ਨਹੀਂ ਆਇਆ.ਕੀ ਫਿਰ ਹੁਣ ਇਹ ਮੰਨ ਲਿਆ ਜਾਵੇ ਕੀ ਭਾਜਪਾ ਨੇ ਪੰਜਾਬ ਚ ਵਾਪਸੀ ਕਰ ਲਈ ਹੈ?ਕੀ ਇਹ ਮੰਨ ਲਿਆ ਜਾਵੇ ਕੀ ਸੰਨੀ ਦਿਓਲ ਦਾ ਰੁਤਬਾ ਇੱਥੇ ਅਜੇ ਵੀ ਬਰਕਰਾਰ ਹੈ.ਇਸ ਸੱਭ ਤੋਂ ਉਲਟ ਕੀ ਫਿਰ ਇਹ ਮੰਨ ਲਿਆ ਜਾਵੇ ਕੀ ਜਿਹੜੇ ਕਾਂਗਰਸੀਆਂ ਦੇ ਨਾਂ ਉੱਪਰ ਲਿਖੇ ਗਏ ਹਨ,ਉਹ ਸਾਰੇ ਚੋਣ ਦੀ ਰੇਸ ਚ ਪਿਛੜ ਗਏ ਹਨ.ਫਤਿਹਜੰਗ ਬਾਜਵਾ ਦੀ ਰੈਲੀ ਚ ਸਿੱਧੂ ਆਏ ਸਨ,ਭੀੜ ਵੀ ਸੀ.ਕੀ ਫਿਰ ਇਹ ਵੀ ਮੰਨ ਲਿਆ ਜਾਵੇ ਕੀ ਚੰਨੀ ਦੇ ਮੁਕਾਬਲੇ ਸਿੱਧੂ ਦੀ ਫੈਨ ਫੋਲੋਇੰਗ ਜ਼ਿਆਦਾ ਹੈ?