Site icon TV Punjab | Punjabi News Channel

ਸ਼ਹਿਰੀ ਵੋਟਰਾਂ ‘ਤੇ ਕਾਂਗਰਸ ਦੀ ਨਜ਼ਰ,ਸਿੱਧੂ ਨੇ ਕੀਤਾ ਕੈਪਟਨ ਵਾਲਾ ਐਲਾਨ

ਚੰਡੀਗੜ੍ਹ- ਪੰਜਾਬ ਕਾਂਗਰਸ ਨੇ 2022 ਦੀਆਂ ਵਿਧਾਨ ਸਭਾ ਚੋਣਾ ਚ ਜਿੱਤ ਹਾਸਿਲ ਕਰਨ ਲਈ ਸ਼ਹਿਰੀ ਵੋਟਰ ‘ਤੇ ਨਿਸ਼ਾਨਾ ਸਾਧਿਆ ਹੈ.ਕਾਂਗਰਸ ਨੂੰ ਸ਼ਹਿਰੀ ਪਾਰਟੀ ਆਖਿਆ ਜਾਂਦਾ ਹੈ ਸੋ ਉਸੇ ਵੋਟ ਸਮੀਕਰਣ ਚ ਤਾਲਮੇਲ ਬਠਾਉਂਦਿਆਂ ਹੋਇਆ ਸ਼ਹਿਰੀ ਤਬਕੇ ਲਈ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੱਡਾ ਐਲਾਨ ਕੀਤਾ ਹੈ.ਆਪਣੇ ਹੀ ਸਾਬਕਾ ਮੁੱਖ ਮੰਤਰੀ ਅਤੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ‘ਤੇ ਸਿੱਧੂ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਹੈ.ਸਿੱਧੂ ਨੇ ਐਲਾਨ ਕੀਤਾ ਹੈ ਕੀ ਪੰਜਾਬ ਚ ਸੱਤਾ ਆਉਣ ‘ਤੇ ਸ਼ਹਿਰਾਂ ਚ ਮਜ਼ਦੂਰ ਵਰਗ ਨੂੰ ਸ਼ਰਤੀਆ ਨੌਕਰੀ ਦਿੱਤੀ ਜਾਵੇਗੀ.ਇਸ ਤੋਂ ਇਲਾਵਾ ਅਨਸਕੀਲਡ ਲੇਬਰ ਨੂੰ ਵੀ ਹਰ ਹਾਲਾਤ ਚ ਰੁਜ਼ਗਾਰ ਦਿੱਤਾ ਜਾਵੇਗਾ.ਸਿੱਧੂ ਨੇ ਇਨ੍ਹਾਂ ਐਲਾਨ ਚ ਇੱਕ ਸ਼ਰਤ ਰਖੀ ਹੈ.ਉਹ ਇਹ ਹੈ ਕੀ ਨੌਕਰੀਆਂ ਦਾ ਇਹ ਲਾਭ ਸਿਰਫ ਰਜ਼ੀਸਟਰਡ ਲੋਕਾਂ ਨੂੰ ਹੀ ਮਿਲੇਗਾ.

ਚੰਡੀਗੜ੍ਹ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕੀ ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾ ਨੂੰ ਨੌਕਰੀ ਅਤੇ ਚੰਗਾ ਭਵਿੱਖ ਦੇਨ ਲਈ ਵਚਨਬੱਧ ਹੈ.

Exit mobile version