ਦੁਸ਼ਹਿਰੇ ‘ਤੇ ਕਿਸਾਨ ਸਾੜਣਗੇ ਪਰਾਲੀ ਦਾ ਰਾਵਣ

ਦੁਸ਼ਹਿਰੇ ‘ਤੇ ਕਿਸਾਨ ਸਾੜਣਗੇ ਪਰਾਲੀ ਦਾ ਰਾਵਣ

SHARE
ਜਲੰਧਰ : ਸਰਕਾਰ ਨੇ ਖੇਤਾਂ ਵਿੱਚ ਪਰਾਲੀ ਸਾੜਣ ‘ਤੇ ਰੋਕ ਲਗਾਈ ਹੋਈ ਹੈ। ਅਜਿਹੇ ‘ਚ ਕਿਸਾਨ ਪਰੇਸ਼ਾਨ ਹਨ ਕਿ ਉਹ ਪਰਾਲੀ ਦਾ ਕੀ ਕਰਨ। ਜੇਕਰ ਉਹ ਪਰਾਲੀ ਸਾੜਦੇ ਹਨ ਤਾਂ ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਨਹੀਂ ਸਾੜਦੇ ਤਾਂ ਕਣਕ ਦੀ ਬਿਜਾਈ ਦੇਰ ਨਾਲ ਹੋਵੇਗੀ। ਉਥੇ ਹੀ ਜੇਕਰ ਕਿਸਾਨ ਪਰਾਲੀ ਨੂੰ ਸੰਭਾਲਦੇ ਹਨ ਤਾਂ ਪ੍ਰਤੀ ਏਕੜ 6 ਤੋਂ 7 ਹਜ਼ਾਰ ਰੁਪਏ ਦਾ ਖ਼ਰਚ ਵੱਧ ਜਾਵੇਗਾ।
ਹੁਣ ਕਿਸਾਨਾਂ ਨੇ ਸਰਕਾਰ ਦੀ ਕਾਰਵਾਈ ਤੋਂ ਬੱਚਣ ਅਤੇ ਪਰਾਲੀ ਨੂੰ ਸਾੜਣ ਲਈ ਰਾਵਣ ਦਾ ਸਹਾਰਾ ਲੈਣ ਦੀ ਯੋਜਨਾ ਬਣਾਈ ਹੈ।  ਸੂਬੇ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਦੁਸ਼ਹਿਰੇ ਮੌਕੇ ਉਹ ਆਪਣੇ ਖੇਤਾਂ ਵਿਚ ਪਰਾਲੀ ਦਾ ਰਾਵਣ ਸਾੜਣਗੇ।  ਰਾਵਣ ਫੂਕਣ ‘ਤੇ ਸਰਕਾਰ ਵਲੋਂ ਕੋਈ ਰੋਕ ਨਹੀਂ ਹੈ।  ਫੇਰ ਉਸ ਰਾਵਣ ਦੇ ਪੁਤਲੇ ਵਿੱਚ ਚਾਹੇ ਪਰਾਲੀ ਭਰੀ ਹੋਵੇ ਜਾਂ ਬਾਰੂਦ।  ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਤੁਹਾਨੂੰ ਦਸ ਦਈਏ ਕਿ ਕਿਸਾਨਾਂ ਨੇ 18 ਅਕਤੂਬਰ ਨੂੰ ਪਰਾਲੀ ਦੇ ਮੁੱਦੇ ‘ਤੇ ਹੀ ਸੂਬੇ ਭਰ ਵਿਚ ਤਿੰਨ ਘੰਟੇ ਲਈ ਰੇਲ ਗੱਡੀਆਂ ਰੋਕਣ ਦਾ ਵੀ ਫੈਸਲਾ ਲਿਆ ਹੈ।
Short URL:tvp http://bit.ly/2J0t0Uj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab