TV Punjab | Punjabi News Channel

‘ਆਪ’ ਦੀ ਬਦਲਾਖੌਰੀ ! ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਦੀ ਰੇਡ

FacebookTwitterWhatsAppCopy Link

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਸੰਸਥਾਪਕ ਟੀਮ ਦੇ ਮੈਂਬਰ ਰਹੇ ਮਸ਼ਹੂਰ ਕਵਿ ਡਾਕਟਰ ਕੁਮਾਰ ਵਿਸ਼ਵਾਸ ਦੇ ਘਰ ਪੰਜਾਬ ਪੁਲਿਸ ਨੇ ਰੇਡ ਕੀਤੀ ਹੈ । ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਪਾ ਕੇ ਇਹ ਖਬਰ ਸਾਂਝੀ ਕੀਤੀ ਹੈ ।ਪੰਜਾਬ ਪੁਲਿਸ ਕਿਸ ਸ਼ਿਕਾਇਤ ਜਾਂ ਕੇਸ ਸਬੰਧੀ ਡਾ. ਕੁਮਾਰ ਦੇ ਘਰ ਗਈ ,ਇਹ ਸਾਫ ਨਹੀਂ ਹੋ ਪਾਇਆ ਹੈ ।

ਕੁਮਾਰ ਨੇ ਟਵੀਟ ਕਰ ਲਿਖਿਆ ਹੈ ਕਿ ‘ ਸਵੇਰੇ ਸਵੇਰੇ ਪੰਜਾਬ ਪੁਲਿਸ ਉਨ੍ਹਾਂ ਦੇ ਦਰਵਾਜੇ ‘ਤੇ ਪਧਾਰੀ ਹੈ । ਇਕ ਵੇਲੇ ਮੇਰੇ ਵਲੋਂ ਹੀ ਪਾਰਟੀ ਚ ਸ਼ਾਮਿਲ ਕੀਤੇ ਗਏ ਭਗਵੰਤ ਮਾਨ ਨੂੰ ਮੈਂ ਸਾਵਧਾਨ ਕਰਦਾ ਹਾਂ ਕਿ ਤੁਸੀਂ , ਦਿੱਲੀ ਚ ਬੈਠੇ ਜਿਹੜੇ ਬੰਦੇ ਨੂੰ , ਪੰਜਾਬ ਦੇ ਲੋਕਾਂ ਵਲੋਂ ਦਿੱਤੀ ਗਈ ਤਾਕਤ ਨਾਲ ਖੇਡਣ ਦੇ ਰਹੇ ਹੋ ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਵੀ ਧੌਖਾ ਦਵੇਗਾ । ਦੇਸ਼ ਮੇਰੀ ਚਿਤਾਵਨੀ ਯਾਦ ਰਖੇ’ ।

ਕੁਮਾਰ ਵਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦੀ ਵਰਦੀ ਚ ਲੋਕ ਉਨ੍ਹਾਂ ਦੇ ਘਰ ਖੜੇ ਹਨ ।ਰੂਪਨਗਰ ਪਾਇਲਟ ਦੇ ਨਾਂ ਤੋ ਪੁਲਿਸ ਦੀ ਗੱਡੀ ਮੌਜੁਦ ਹੈ ਅਤੇ ਕੁੱਝ ਕਾਗਜ਼ਾਂ ‘ਤੇ ਸਾਇਨ ਕਰਵਾਏ ਜਾ ਰਹੇ ਹਨ ।ਕੁਮਾਰ ਨੇ ਕੇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਹੈ ।

ਤੁਹਾਨੂੰ ਦੱਸ ਦਈਏ ਕਿ ਪੰਜਾਬ ਚੋਣਾ ਦੌਰਾਨ ਡਾ. ਕੁਮਾਰ ਵਿਸ਼ਵਾਸ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੇ ਗਰਮਖਿਆਲੀ ਦਲਾਂ ਨਾਲ ਸਬੰਧ ਦੀ ਗੱਲ ਕੀਤੀ ਸੀ ।ਉਨ੍ਹਾਂ ਇਲਜ਼ਾਮ ਲਗਾਏ ਸਨ ਕਿ ਕੇਜਰੀਵਾਲ ਦੇ ਖਾਲਿਸਤਾਨੀ ਸੋਚ ਦੇ ਲੋਕਾਂ ਨਾਲ ਰਿਸ਼ਤੇ ਹਨ ।

Exit mobile version