ਜਲੰਧਰ-ਕਿਉਂਕਿ ਸਾਸ ਭੀ ਕਭੀ ਬਹੁ ਥੀ…..ਇਹ ਨਾਟਕ ਟੀਵੀ ‘ਤੇ ਸੱਭ ਤੋਂ ਵੱਧ ਚੱਲਣ ਵਾਲਾ ਭਾਰਤ ਦਾ ਨਾਟਕ ਰਿਹਾ ਹੈ.ਨਾਟਕ ਦਾ ਨਾਂ ਇਹ ਦਰਸ਼ਾਉਂਦਾ ਹੈ ਕੀ ਨੂੰਹ ‘ਤੇ ਵਧੀਕੀਆਂ ਕਰਨ ਵਾਲੀ ਸੱਸ ਆਪ ਵੀ ਕਦੇ ਘਰ ਦੀ ਨੂੰਹ ਰਹੀ ਹੈ.ਕਾਂਗਰਸ ਪਾਰਟੀ ਦੇ ਅੰਦਰ ਅੱਜਕਲ੍ਹ ਇਹੋ ਨਾਟਕ ਚੱਲ ਰਿਹਾ ਹੈ.ਪੰਜਾਬ ਦੇ ਇਲਾਵਾ ਉਤਰਾਖੰਡ ਦੇ ਕਾਂਗਰਸੀ ਇਸੇ ਨਾਟਕ ਦਾ ਹਿੱਸਾ ਹਨ ਅਤੇ ਉੱਥੇ ਹੀ ਇਸ ਸੀਰੀਅਲ ਨੂੰ ਵਾਧੂ ਦੇਖਿਆ ਜਾ ਰਿਹਾ ਹੈ.ਇਸ ਦੇ ਮੁੱਖ ਕਿਰਦਾਰ ਹਨ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ.
ਟੀ.ਵੀ ਪੰਜਾਬ ਨੇ ਇਸ ਨਾਟਕ ਦਾ ਜ਼ਿਕਰ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਹੀ ਕਰ ਦਿੱਤਾ ਸੀ.ਹਾਲਾਤ ਉਦੋਂ ਬਣੇ ਸੀ ਜਦੋਂ ਹਰੀਸ਼ ਰਾਵਤ ਕੈਪਟਨ ਅਮਰਿੰਦਰ ਸਿੰਘ ਨੂੰ ਪਿੱਛੇ ਕਰ ਨਵਜੋਤ ਸਿਧੂ ਦੀ ਹਾਂ ਚ ਹਾਂ ਮਿਲਾਉਂਦੇ ਨਜ਼ਰ ਆ ਰਹੇ ਸਨ.ਰਾਵਤ ਨੇ ਹਾਈਕਮਾਨ ਅਤੇ ਸਿੱਧੂ ਦਾ ਦੂਤ ਬਣ ਕੇ ਆਪਣੇ ਕੱਦ ਦੇ ਨੇਤਾ ਨੂੰ ਰੁਸਵਾ ਕਰ ਪਾਰਟੀ ਤੋਂ ਰਖਸਤ ਕਰਵਾੳਣਿ ਚ ਕੋਈ ਕਸਰ ਨਹੀਂ ਛੱਡੀ.ਦੂਜੇ ਦੇ ਘਰ ਚ ਲੜਾਈ ਦਾ ਮਜ਼ਾ ਲੈਣ ਵਾਲੇ ਰਾਵਤ ਹੁਣ ਆਪਣੇ ਹੀ ਘਰ ਚ ਕਲੇਸ਼ ਪਾਈ ਬੈਠੇ ਨੇ.ਕਹਿੰਦੇ ਨੇ ਪਾਰਟੀ ਸੰਗਠਨ ਉਨ੍ਹਾਂ ਦਾ ਸਾਥ ਨਹੀਂ ਦੇ ਰਿਹਾ,ਸੋਚ ਰਿਹਾਂ ਕੀ ਕਰਾਂ ‘ਤੇ ਕੀ ਨਾ ਕਰਾਂ.ਕੈਪਟਨ ਨੇ ਕਾਂਗਰਸ ਛੱਡ ਕੇ ਭਾਜਪਾ ਨਾਲ ਆਪਣੀ ਗਾਟੀ ਸੈੱਟ ਕਰ ਲਈ ਹੁਣ ਹਰੀਸ਼ ਰਾਵਤ ਸੋਚੀ ਪਈ ਬੈਠੇ ਨੇ.
ਪੰਜਾਬ ਵਾਲੇ ਵੀ ਹੁਣ ਹਰੀਸ਼ ਰਾਵਤ ਦੇ ਹਾਲਾਤ ‘ਤੇ ਮਜ਼ੇ ਲੈ ਰਹੇ ਨੇ.ਕੈਪਟਨ ਨੇ ਟਵੀਟ ਕਰ ਰਾਵਤ ਨੂੰ ਖਰੀ-ਖਰੀ ਸੁਣਾਈ.ਕਿਹਾ ਕੀ ਜੋ ਬੀਜੇਆ ਹੈ ਉਹ ਹੀ ਹੁਣ ਕੱਤਣਾ ਪਵੇਗਾ.ਫਿਰ ਅੰਤ ਚ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਤਾਂ ਉਹ ਵੀ ਲਾਹਨਤ ਵਾਲੇ ਸਟਾਈਲ ਚ.ਕਹਿੰਦੇ ਨੇ ਤੁਹਾਨੂੰ ਅਗਲੇ ਕਦਮ ਲਈ ਸ਼ੁੱਭਕਾਮਨਾਵਾਂ ਜੇ ਕੁੱਝ ਕਰਨ ਹੈ ਤਾਂ.
ਗੱਲ ਇੱਥੇ ਹੀ ਖਤਮ ਨਹੀਂ ਹੋਈ.ਪੰਜਾਬ ਤੋਂ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਵੀ ਰਾਵਤ ਦੇ ਬਹਾਨੇ ਹਾਈਕਮਾਨ ਨੂੰ ਟਾਂਚ ਮਾਰਨ ਚ ਕੋਈ ਕਸਰ ਨਹੀਂ ਛੱਡੀ.ਉਨ੍ਹਾਂ ਵੀ ਟਵੀਟ ਕਰਕੇ ਕਿਹਾ ਕੀ ਅਸਾਮ,ਪੰਜਾਬ ਤੋਂ ਬਾਅਦ ਹੁਣ ਉਤਰਾਖੰਡ ਦੀ ਵਾਰੀ,ਲਗਦਾ ਹੈ ਕੀ ਭੋਗ ਪੂਰਾ ਹੀ ਪਾਉਣਗੇ,ਕਸਰ ਨਾ ਰਹਿ ਜਾਵੇ ਕੋਈ.
ਸੋ ਇਹ ਸੱਸ ਨੂੰਹ ਵਾਲੀ ਲੜਾਈ ਕਾਂਗਰਸ ਨੂੰ ਦੋਫਾੜ ਕਰਨ ਵਾਲੀ ਜਾਪ ਰਹੀ ਹੈ.ਜੇਕਰ ਰਾਹੁਲ ਗਾਂਧੀ ਅਜੇ ਵੀ ਨਾ ਸੰਭਲੇ ਤਾਂ ਘਰ ਚ ਤਲਾਕ ਵਾਲੀ ਨੌਬਤ ਵੀ ਆ ਸਕਦੀ ਹੈ.