ਡੈਸਕ- ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਦੇ ਨੌਜਵਾਨ ਕੁਲਜੀਤ ਸਿੰਘ ਨੇ ਕੈਨੇਡਾ ਵਿੱਚ ‘ਬਲੱਡ ਟ੍ਰਾਈਵ’ (ਪੁਲਿਸ ਦਾ ਇੱਕ ਵਿੰਗ) ਵਿੱਚ ਨੌਕਰੀ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਸਮੇਤ ਆਪਣੇ ਸੂਬੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵਿਚ ਬੇਹੱਦ ਖੁਸ਼ੀ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਇਆ ਹੈ।
ਕੁਲਜੀਤ ਸਿੰਘ ਦੇ ਪਿਤਾ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਬਿਜਲਪੁਰ ਤੇ ਮਾਤਾ ਹਰਬੰਸ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਕੁਲਜੀਤ ਬਚਪਨ ਤੋਂ ਹੀ ਹੋਣਹਾਰ ਸੀ। ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਉਸਨੂੰ ਕਬੱਡੀ ਦਾ ਵਿਸ਼ੇਸ਼ ਸ਼ੌਂਕ ਰਿਹਾ ਹੈ। ਕੁਲਜੀਤ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣਾ ਸੀ, ਇਸ ਲਈ ਉਹ 2018 ਵਿੱਚ ਕੈਨੇਡਾ ਚਲਾ ਗਿਆ। ਵਿਦੇਸ਼ ਪਹੁੰਚ ਕੇ ਵੀ ਕੁਲਜੀਤ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਤੇ ਅਖੀਰ ਖਿਡਾਰੀ ਦੇ ਤੌਰ ‘ਤੇ ਉਸਨੇ ਕੈਨੇਡਾ ਪੁਲਿਸ ਵਿੱਚ ਨੌਕਰੀ ਹਾਸਲ ਕੀਤੀ। ਕੁਲਜੀਤ ਨੇ 6 ਮਹੀਨੇ ਕੈਨੇਡਾ ਦੇ ਸ਼ਹਿਰ ਮੈਡੀਸਨ ਹੈਟ ਵਿੱਚ ਟ੍ਰੇਨਿੰਗ ਉਪਰੰਤ ਲੇਥ ਬਰਿੱਜ ਸ਼ਹਿਰ ਵਿਖੇ ਡਿਊਟੀ ਜੁਆਇਨ ਕੀਤੀ।
ਇਸ ਮੌਕੇ ਕੁਲਜੀਤ ਦੇ ਭੈਣ-ਭਣਵੱਈਏ ਤੇ ਪਿੰਡ ਵਾਸੀਆਂ ਨੇ ਕੇਕ ਕੱਟ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਤੇ ਕੁਲਜੀਤ ਦੇ ਸੁਹਨਿਰੇ ਭਵਿੱਖ ਦੀ ਕਾਮਨਾ ਕੀਤੀ। ਪਰਿਵਾਰ ਨੇ ਨਾਲ ਹੀ ਇਸ ਗੱਲ ਦਾ ਵੀ ਅਫਸੋਸ ਵੀ ਜਤਾਇਆ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀਆਂ ਦੇਣ ਅਤੇ ਸਾਡੀ ਪੁੱਤਰ ਪੰਜਾਬ ਦੀ ਪੁਲੀਸ ਵਿਚ ਭਰਤੀ ਹੁੰਦਾ ਤਾਂ ਇਹੀ ਖੁਸ਼ੀ ਦੁਗਣੀ ਚੌਗੁਣੀ ਹੋਣੀ ਸੀ।
ਲੜਕੇ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਬਹੁਤ ਜੇਕਰ ਇਹ ਖੁਸ਼ੀ ਸਾਡੇ ਪੁੱਤ ਨੌਕਰੀ ਪੰਜਾਬ ਮਿਲਦੀ ਤਾਂ ਹੋਰ ਵੀ ਹੋਣੀ ਸੀ। ਮਾਤਾ ਨੇ ਕਿਹਾ ਕਿ ਸਾਡਾ ਲੜਕਾ ਸ਼ੁਰੂ ਤੋਂ ਹੀ ਪੜਨ ਅਤੇ ਖੇਡਣ ਵਿਚ ਹੁਸ਼ਿਆਰ ਸੀ ਅਤੇ ਸਾਨੂੰ ਪੱਕੀ ਉਮੀਦ ਵੀ ਸੀ ਕਿ ਉਹ ਇਕ ਨਾ ਇਕ ਦਿਨ ਨਾਮ ਜਰੂਰ ਚਮਕਾਏਗਾ। ਪਰੰਤੂ ਮਾਤਾ ਨੇ ਮਨ ਭਰਦਿਆਂ ਕਿਹਾ ਕਿ ਜੋ ਸਾਡੇ ਪੁੱਤ ਦਾ ਸਾਡੇ ਵਿਚਕਾਰ ਫਾਸਲਾ ਹੈ ਇਹ ਕਦੋ ਪੂਰਾ ਹੋਵੇਗਾ ਜੇਕਰ ਸਾਡਾ ਬੱਚਾ ਅੱਜ ਸਾਡੇ ਕੋਲ ਹੁੰਦਾ ਤਾਂ ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਣੇ ਸੀ।