ਕੈਨੇਡਾ ਦਿਵਸ ਮੌਕੇ ਪਰੇਡ ਦੌਰਾਨ ਹਾਦਸਾ, ਪੰਜਾਬੀ ਦੀ ਮੌਤ

ਕੈਨੇਡਾ ਦਿਵਸ ਮੌਕੇ ਪਰੇਡ ਦੌਰਾਨ ਹਾਦਸਾ, ਪੰਜਾਬੀ ਦੀ ਮੌਤ

SHARE
Photos: S.M.

Abbotsford: ਇੱਕ ਪਾਸੇ ਕੈਨੇਡਾ ਭਰ ’ਚ ਦੇਸ਼ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਤਾਂ ਦੂਜੇ ਪਾਸੇ ਇੱਕ ਪੰਜਾਬੀ ਪਰਿਵਾਰ ’ਚ ਸੋਗ ਪੈ ਗਿਆ।ਐਬਟਸਫੋਰਡ ’ਚ ਕੈਨੇਡਾ ਦਿਵਸ ਮੌਕੇ ਪਰੇਡ ਕੱਢੀ ਜਾ ਰਹੀ ਸੀ, ਇਸੇ ਦੌਰਾਨ ਇੱਕ ਫਲੋਟ ਹਾਦਸਾਗ੍ਰਸਤ ਹੋ ਗਿਆ। ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਦਾ ਇਹ ਫਲੋਟ ਸੀ, ਜਿਸਤੋਂ ਡਿੱਗਣ ਕਰਕੇ ਇੱਕ ਬਜ਼ੁਰਗ ਦੀ ਮੌਤ ਹੋ ਗਈ । ਸੋਹਣ ਸਿੰਘ ਸੰਧੂ ਵਿਜ਼ੀਟਰ ਵੀਜ਼ਾ ’ਤੇ ਕੈਨੇਡਾ ਆਏ ਹੋਏ ਸੀ।ਪੁਲਿਸ ਮੁਤਾਬਕ ਸੋਹਣ ਸਿੰਘ ਫਲੋਟ ਦੇ ਅੱਗੇ ਲੱਗੇ ਹੋਏ ਪਿਕਅੱਪ ਟਰੱਕ ’ਤੇ ਬੈਠੇ ਸੀ, ਕਿ ਅਚਾਨਕ ਹੇਠਾਂ ਡਿੱਗ ਗਏ। ਡਿੱਗਣ ਮੌਕੇ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ, ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪਰ ਹਸਪਤਾਲ ਪਹੁੰਚ ਕੇ ਸੋਹਣ ਸਿੰਘ ਸੰਧੂ ਨੇ ਦਮ ਤੋੜ ਦਿੱਤਾ। ਪਿਕਅੱਪ ਤੋਂ ਡਿੱਗਣ ਤੋਂ ਬਾਅਦ ਸੋਹਣ ਸਿੰਘ ਫਲੋਟ ਦੇ ਟਾਇਰਾਂ ਹੇਠ ਆ ਗਏ ਸੀ।ਕੈਨੇਡਾ ’ਚ ਕਾਨੂੰਨ ਮੁਤਾਬਕ ਪਿਕਅੱਪ ਟਰੱਕ ਪਿੱਛੇ ਬੈਠਣਾ ਮਨ੍ਹਾਂ ਹੈ। ਪਰ ਕਈ ਬਜ਼ੁਰਗ ਇਸ ’ਤੇ ਬੈਠੇ ਸਨ। ਸੋਹਣ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸਮਾਗਮ ਦੀਆਂ ਖੁਸ਼ੀਆਂ ਗਮ ’ਚ ਤਬਦੀਲ ਹੋ ਗਈਆਂ।

Short URL:tvp http://bit.ly/2NinJcA

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab