Site icon TV Punjab | Punjabi News Channel

4 ਸਾਲ ਬਾਅਦ ਪਰਿਵਾਰ ਨੂੰ ਮਿਲਣ ਆ ਰਹੀ ਸੀ ਭਾਰਤ , ਫਲਾਈਟ ‘ਚ ਅਚਾਨਕ ਮੌਤ

ਡੈਸਕ- ਕਾਂਟਾਸ ਦੀ ਮੈਲਬੋਰਨ-ਦਿੱਲੀ ਫਲਾਈਟ ‘ਚ ਭਾਰਤੀ ਮੂਲ ਦੀ ਕੁੜੀ ਦੀ ਮੌਤ ਹੋ ਗਈ। ਉਸ ਦੀ ਉਮਰ ਸਿਰਫ਼ 24 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ 4 ਸਾਲ ‘ਚ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆ ਰਹੀ ਸੀ। ਪਰ ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਚਲੀ ਗਈ। ਉਸ ਦੀ ਅਚਨਚੇਤ ਮੌਤ ਨੇ ਉਡਾਣ ਵਿੱਚ ਹਲਚਲ ਮਚਾ ਦਿੱਤੀ।

ਜਾਣਕਾਰੀ ਮੁਤਾਬਕ ਕੁੜੀ ਦਾ ਨਾਂ ਮਨਪ੍ਰੀਤ ਕੌਰ ਸੀ। ਜੋ 20 ਜੂਨ ਨੂੰ ਦਿੱਲੀ ਆਉਣ ਲਈ ਕੈਂਟਾਸ ਦੀ ਫਲਾਈਟ ‘ਚ ਸਵਾਰ ਹੋਈ ਸੀ। ਮ੍ਰਿਤਕ ਕੁੜੀ ਦੇ ਦੋਸਤ ਗੁਰਪ੍ਰੀਤ ਗਰੇਵਾਲ ਨੇ ਦੱਸਿਆ ਕਿ ਏਅਰਪੋਰਟ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਮਨਪ੍ਰੀਤ ਦੀ ਸਿਹਤ ਵਿਗੜ ਗਈ ਸੀ ਅਤੇ ਉਹ ਬਿਮਾਰ ਮਹਿਸੂਸ ਕਰ ਰਹੀ ਸੀ। ਕਿਸੇ ਤਰ੍ਹਾਂ ਉਹ ਏਅਰਪੋਰਟ ਪਹੁੰਚ ਗਈ। ਫਲਾਈਟ ‘ਚ ਸਵਾਰ ਹੁੰਦੇ ਸਮੇਂ ਉਹ ਆਪਣੀ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਅਚਾਨਕ ਫਰਸ਼ ‘ਤੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।

ਇਸ ਹਾਦਸੇ ਨਾਲ ਫਲਾਈਟ ‘ਚ ਬੈਠੇ ਲੋਕ ਵੀ ਹੈਰਾਨ ਰਹਿ ਗਏ। ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਜਹਾਜ਼ ਵਿੱਚ ਸਵਾਰ ਹੋਈ ਤਾਂ ਉਸ ਨੂੰ ਸੀਟ ਬੈਲਟ ਬੰਨ੍ਹਣ ‘ਚ ਦਿੱਕਤ ਆ ਰਹੀ ਸੀ। ਫਲਾਈਟ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਉਹ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕੈਬਿਨ ਕਰੂ ਦੁਆਰਾ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਕੋਈ ਫਾਇਦਾ ਨਹੀਂ ਹੋਇਆ।

Exit mobile version