TV Punjab | Punjabi News Channel

ਕੈਨੇਡਾ ‘ਚ ਰਿਸ਼ਤਿਆਂ ਦਾ ਕ.ਤਲ: ਤਲਾਕ ਖਾਤਰ ਪਤੀ ਨੇ ਮਾਰੀ ਪਤਨੀ

FacebookTwitterWhatsAppCopy Link

ਡੈਸਕ- ਕੈਨੇਡਾ ਦੇ ਬਰੰਪਟਨ ਸ਼ਹਿਰ ਵਿਚ ਪੰਜਾਬੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਲਗਭਗ 6 ਮਹੀਨਿਆਂ ਤੋਂ ਵੱਖ ਰਹਿ ਹਹੇ ਸਨ। ਮਹਿਲਾ ਤਲਾਕ ਲੈਣਾ ਚਾਹੁੰਦੀ ਸੀ। ਮ੍ਰਿਤਕਾ ਮੁਲਜ਼ਮ ਨਾਲ ਗੱਲ ਕਰਨ ਲਈ ਪਾਰਕ ਪਹੁੰਚੀ ਸੀ ਪਰ ਪਾਰਕ ਵਿਚ ਹੀ ਮੁਲਜ਼ਮ ਨੇ ਪਤਨੀ ‘ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਜਿਸ ਦੀ ਵੀਡੀਓ ਵਾਇਰਲ ਹੋ ਗਈ।

ਪੀਲ ਰਿਜਨਲ ਪੁਲਿਸ ਨੇ ਸ਼ੁੱਕਰਵਾਰ ਨੂੰ ਬਰੰਪਟਨ ਦੇ ਪਾਰਕ ਵਿਚ 43 ਸਾਲ ਦੀ ਮਹਿਲਾ ਦਵਿੰਦਰ ਕੌਰ ਦੇ ਕਤਲ ਦੇ ਦੋਸ਼ ਵਿਚ 44 ਸਾਲ ਦੇ ਨਵ ਨਿਵਾਸ਼ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਨਵ ਨਿਸ਼ਾਨ ‘ਤੇ ਫਸਟ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਹੈ।

ਘਟਨਾ ਬੀਤੇ ਸ਼ੁੱਕਰਵਾਰ ਸ਼ਾਮ 6 ਵਜੇ ਦੇ ਬਾਅਦ ਦੀ ਹੈ। ਪੁਲਿਸ ਨੂੰ ਚੈਰੀ ਟ੍ਰੀ ਡਰਾਈਵ ਤੇ ਸਪੈਰੋ ਕੋਰਟ ਖੇਤਰ ਵਿਚ ਸਪੈਰੋ ਪਾਰਕ ਵਿਚ ਬੁਲਾਇਆ ਗਿਆ। ਪੁਲਿਸ ਨੂੰ ਫੁੱਟਪਾਥ ‘ਤੇ ਦਵਿੰਦਰ ਕੌਰ ਜ਼ਖਮੀ ਹਾਲਤ ਵਿਚ ਮਿਲੀ। ਬੁਰੀ ਤਰ੍ਹਾਂ ਨਾਲ ਉਸ ‘ਤੇ ਚਾਕੂਆਂ ਨਾਲ ਵਾਰ ਕੀਤੇ ਗਏ ਸਨ। ਪੁਲਿਸ ਤੇ ਪੈਰਾਮੈਡੀਕਸ ਨੇ ਉੁਸ ਨੂੰ ਬਚਾਉਣ ਲਈ ਕੋਸ਼ਿਸ਼ ਸ਼ੁਰੂ ਕੀਤੀ ਪਰ ਮਹਿਲਾ ਦੀ ਫੁੱਟਪਾਥ ‘ਤੇ ਹੀ ਕੁਝ ਸਮੇਂ ਵਿਚ ਮੌਤ ਹੋ ਗਈ।

ਘਟਨਾ ਵਾਲੀ ਥਾਂ ਤੋਂ ਲਗਭਗ ਦੋ ਕਿਲੋਮੀਟਰ ਦੀ ਦੂਰੀ ‘ਤੇ ਹੀ ਪੁਲਿਸ ਨੇ ਨਵ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿਚ ਸਪੱਸ਼ਟ ਹੋਇਆ ਕਿ ਦੋਵੇਂ ਪਤੀ-ਪਤਨੀ ਸਨ ਅਤੇ ਇਕ-ਦੂਜੇ ਤੋਂ ਵੱਖ ਰਹਿ ਰਹੇ ਸਨ। ਨਵ ਨਿਸ਼ਾਨ ਸਿੰਘ ਤੇ ਦਵਿੰਦਰ ਕੌਰ ਦੇ ਵਿਚ ਲੰਬੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਦੋਵੇਂ ਇਕ ਦੂਜੇ ‘ਤੇ ਦੋਸ਼ ਲਗਾਉਂਦੇ ਸਨ ਤੇ 6 ਮਹੀਨਿਆਂ ਤੋਂ ਵੱਖ ਰਹਿ ਰਹੇ ਸਨ ਜਿਸ ਦੇ ਬਾਅਦ ਦਵਿੰਦਰ ਕੌਰ ਤਲਾਕ ਲੈਣ ਨੂੰ ਵੀ ਤਿਆਰ ਸੀ।

ਉਹ ਤਲਾਕ ਲੈਣ ਦੇ ਸਿਲਸਿਲੇ ਵਿਚ ਹੀ ਨਵ ਨਿਸ਼ਾਨ ਨਾਲ ਗੱਲ ਕਰਨ ਆਈ ਸੀ ਪਰ ਉਥੇ ਕਿਸੇ ਗੱਲ ‘ਤੇ ਦੋਵਾਂ ਵਿਚ ਟਕਰਾਅ ਹੋ ਗਿਆ। ਵੀਡੀਓ ਵਿਚ ਸਾਫ ਸੁਣਿਆ ਜਾ ਸਕਦਾ ਹੈ ਕਿ ਨਵ ਨਿਸ਼ਾਨ ਉਸ ਨੂੰ ਪੁਲਿਸ ਕੋਲ ਜਾਣ ਦੀ ਗੱਲ ‘ਤੇ ਟੋਕ ਰਿਹਾ ਹੈ ਤੇ ਕਿਸੇ ਹੋਰ ਦੇ ਬਹਿਕਾਵੇ ਵਿਚ ਆ ਕੇ ਉਸ ਨਾਲ ਗੱਲ ਨਾ ਕਰਨ ਦੀ ਗੱਲ ਵੀ ਕਰ ਰਿਹਾ ਹੈ। ਪੁਲਿਸ ਨੇ ਵੀਡੀਓ ਨੂੰ ਕਬਜ਼ੇ ਵਿਚ ਲੈ ਲਿਆ ਹੈ।

Exit mobile version