8 ਦਿਨ ਤੋਂ ਲਾਪਤਾ ਹੈ ਮਿੱਤਰ ਸਿੰਘ

8 ਦਿਨ ਤੋਂ ਲਾਪਤਾ ਹੈ ਮਿੱਤਰ ਸਿੰਘ

SHARE
Miter Singh, Missing Man

Vancouver: ਐਬਸਫਰਡ ਪੁਲਿਸ ਨੇ ਮਿੱਤਰ ਸਿੰਘ ਨੂੰ ਲੱਭਣ ਲਈ ਜਨਤਾ ਤੋਂ ਮਦਦ ਮੰਗੀ ਹੈ।
44 ਸਾਲਾ ਮਿੱਤਰ ਸਿੰਘ ਨੂੰ ਅਖਰੀ ਵਾਰ 5 ਅਗਸਤ ਸਵੇਰੇ 11:30 ਵਜੇ ਦੇਖਿਆ ਗਿਆ ਸੀ। 33094 ਸਾਊਥ ਫਰੇਜ਼ਰ ਹਾਈਵੇ ‘ਤੇ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ‘ਚੋਂ 11:30 ਵਜੇ ਮਿੱਤਰ ਸਿੰਘ ਘਰ ਲਈ ਨਿਕਲੇ ਸੀ। ਜਿਸ ਤੋਂ ਬਾਅਦ ਨਾ ਉਹ ਘਰ ਪਹੁੰਚੇ ਤੇ ਨਾ ਹੀ ਉਨ੍ਹਾਂ ਬਾਰੇ ਕਿਸੇ ਨੂੰ ਕੁਝ ਪਤਾ ਲੱਗਿਆ।
ਮਿੱਤਰ ਸਿੰਘ ਪੰਜਾਬੀ ਵਿਅਕਤੀ ਹੈ, ਲਾਪਤਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਫ਼ੈਦ ਕੁੜਤਾ ਪਜ਼ਾਮਾ ਪਾਇਆ ਹੋਇਆ ਸੀ। ਨੀਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਤੇ ਐਨਕਾਂ ਲਗਾਈਆਂ ਹੋਈਆਂ ਸਨ।
ਮਿੱਤਰ ਸਿੰਘ ਦਾ ਕੱਦ 5 ਇੰਚ 8 ਫੁੱਟ ਹੈ।
ਸਿੰਘ ਲਈ ਉਨ੍ਹਾਂ ਦਾ ਪਰਿਵਾਰ ਤੇ ਦੋਸਤ ਕਾਫ਼ੀ ਪਰੇਸ਼ਾਨ ਹਨ।
ਜੇਕਰ ਕਿਸੇ ਨੂੰ ਵੀ ਲਾਪਤਾ ਪੰਜਾਬੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਆਰ.ਸੀ.ਐੱਮ.ਪੀ. ਨਾਲ 604-859-5225 ‘ਤੇ ਸੰਪਰਕ ਕਰ ਸਕਦੇ ਹਨ।

Short URL:tvp http://bit.ly/2vzfbXF

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab