Site icon TV Punjab | Punjabi News Channel

ਯੂਕਰੇਨ ‘ਚ ਪੰਜਾਬੀ ਨੌਜਵਾਨ ਨੂੰ ਲੱਗੀ ਗੋਲੀ,ਖਾਲਸਾ ਏਡ ਨੇ ਕੀਤੀ ਅਪੀਲ

ਜਲੰਧਰ- ਪੰਜਾਬ ਦਾ ਇੱਕ ਹੋਰ ਨੌਜਵਾਨ ਰੂਸ-ਯੂਕਰੇਨ ਲੜਾਈ ਦੀ ਲਪੇਟ ਚ ਆ ਗਿਆ ਹੈ.ਰਾਹਤ ਵਾਲੀ ਗੱਲ ਇਹ ਹੈ ਕਿ ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਹੈ.ਹਰਜੋਤ ਸਿੰਘ ਨਾਂ ਦੇ ਇਸ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਦਰਦ ਬਿਆਨ ਕੀਤਾ ਹੈ.ਹਰਜੋਤ ਦੇ ਮੁਤਾਬਿਕ ਉਹ ਮੈਡੀਕਲ ਦਾ ਵਿਦਿਆਰਥੀ ਹੈ.ਉਹ ਲਵੀਵ ਤੋਂ ਕਾਰ ਰਾਹੀਂ ਯੂਕਰੇਨ ਜਾ ਰਿਹਾ ਸੀ ਕਿ ਰਾਹ ਦੇ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ.ਉਸਨੂੰ ਐਂਬੁਲੈਨਸ ਰਾਹੀਂ ਕੀਵ ਸ਼ਹਿਰ ਦੇ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ.ਭਾਰਤੀ ਅੰਬੈਸੀ ਤੋਂ ਕਰੀਬ 20 ਮਿਨਟ ਦੀ ਦੂਰੀ ‘ਤੇ ਉਹ ਇਸ ਹਸਪਤਾਲ ਚ ਜ਼ੇਰੇ ਇਲਾਜ ਹੈ.ਉਸਨੇ ਭਾਰਤੀ ਅੰਬੈਸੀ ਤੋਂ ਮਦਦ ਮੰਗੀ ਹੈ.
ਹਰਜੋਤ ਸਿੰਘ ਦੀ ਘਟਨਾ ‘ਤੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਉਸਦੇ ਮੈਸੇਜ਼ ਨੂੰ ਟਵੀਟ ਕਰ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ.ਮਿਲੀ ਜਾਣਕਾਰੀ ਅਨੁਸਾਰ ਹਰਜੋਤ ਦੇ ਮੌਢੇ ‘ਤੇ ਗੋਲੀ ਵੱਜੀ ਸੀ,ਜਿਸਨੂੰ ਕੀਵ ਦੇ ਡਾਕਟਰਾਂ ਨੇ ਪਿੱਠ ਰਾਹੀਂ ਬਾਹਰ ਕੱਢ ਦਿੱਤਾ ਹੈ.

Exit mobile version