TV Punjab | Punjabi News Channel

ਮੋਹਾਲੀ ਤੋਂ ਹਿਮਾਚਲ ਘੁੰਮਣ ਗਏ 2 ਨੌਜਵਾਨ 4 ਦਿਨਾਂ ਤੋਂ ਲਾਪਤਾ

FacebookTwitterWhatsAppCopy Link

ਡੈਸਕ- ਮੋਹਾਲੀ ਦੇ ਖਰੜ ਤੋਂ ਹਿਮਾਚਲ ਘੁੰਮਣ ਗਏ 2 ਨੌਜਵਾਨਾਂ ਦਾ ਸੋਮਵਾਰ ਤੋਂ ਆਪਣੇ ਪਰਿਵਾਰ ਨਾਲ ਸੰਪਰਕ ਟੁੱਟਿਆ ਹੋਇਆ ਹੈ। ਜਰਨੈਲ ਸਿੰਘ ਤੇ ਅਕਰਮ ਸਿੰਘ ਖਰੜ ਦੇ ਰਹਿਣ ਵਾਲੇ ਹਨ। ਉਹ ਦਿੱਲੀ ਨੰਬਰ ਦੀ ਕਾਰ ਤੋਂ ਹਿਮਾਚਲ ਪ੍ਰਦੇਸ਼ ਗਏ ਸਨ। ਪਤਾ ਲੱਗਾ ਹੈ ਕਿ ਬੁਰਸ਼ੇਨੀ ਡੈਮ ‘ਤੇ ਉਹ ਪੁਗਲਾ ਪਿੰਡ ਦੇ ਹੋਟਲ ਵਿਚ ਠਹਿਰੇ ਹੋਏ ਸਨ। ਉਸ ਦੇ ਬਾਅਦ ਤੋਂ ਉਨ੍ਹਾਂ ਦਾ ਕੋਈ ਪਤਾ ਨਹੀਂ ਹੈ। ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਤੋਂ ਉਨ੍ਹਾਂ ਬਾਰੇ ਮਦਦ ਮੰਗੀ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਇਸ ਮਾਮਲੇ ਵਿਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਣਕਾਰੀ ਦੇਣ ਲਈ ਸਹਿਯੋਗ ਕਰਨ।ਉਨ੍ਹਾਂ ਨੇ ਹਿਮਾਚਲ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ। ਇ ਤੋਂ ਪਹਿਲਾਂ ਕੁਝ ਲੋਕ ਅਮਰਨਾਥ ਯਾਤਰਾ ‘ਤੇ ਗਏ ਸਨ ਜਿਥੇ 3 ਦਿਨਾਂ ਤੱਕ ਫਸੇ ਰਹੇ ਸਨ। ਇਸ ਦੇ ਬਾਅਦ ਉੁਨ੍ਹਾਂ ਨੇ ਮਦਦ ਲਈ ਸਿੱਖਿਆ ਮੰਤਰੀ ਤੋਂ ਗੁਹਾਰ ਲਗਾਈ ਸੀ। ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੌਜਵਾਨਾਂ ਤੇ ਹੋਰ ਸੂਬਿਆਂ ਦੇ ਨੌਜਵਾਨਾਂ ਨੂੰ ਉਥੋਂ ਲੋਕਲ ਪ੍ਰਸ਼ਾਸਨ ਦੀ ਮਦਦ ਨਾਲ ਰੈਸਕਿਊ ਕੀਤਾ ਗਿਆ ਸੀ।

Exit mobile version