ਕੈਨੇਡਾ ‘ਚ ਬੱਚੇ ਪੈਦਾ ਕਰਨ ਵਾਲ਼ੇ ਸੈਲਾਨੀਆਂ ‘ਤੇ ਸਵਾਲ

ਕੈਨੇਡਾ ‘ਚ ਬੱਚੇ ਪੈਦਾ ਕਰਨ ਵਾਲ਼ੇ ਸੈਲਾਨੀਆਂ ‘ਤੇ ਸਵਾਲ

ਬਰਥ ਟੂਰਿਜ਼ਮ ਪਾਲਿਸੀ ਨੂੰ ਬਦਲਣ ਦੀ ਜ਼ਿਆਦਾਤਰ ਕੈਨੇਡੀਅਨਸ ਨੇ ਕੀਤੀ ਮੰਗ: ਸਰਵੇ

SHARE

Vancouver: ਐਂਗਸ ਰੀਅਡ ਇੰਸਟੀਟਿਊਟ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਤਹਿਤ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਦੇਸ਼ ਦੀ ਬਰਥ ਟੂਰਿਜ਼ਮ ਦੀ ਪਾਲਿਸੀ ‘ਚ ਬਦਲਾਅ ਚਾਹੁੰਦੇ ਹਨ।
ਬਰਥ ਟੂਰਿਜ਼ਮ ਮਤਲਬ ਕਿ ਕਈ ਲੋਕ ਵਿਜ਼ੀਟਰ ਵੀਜ਼ਾ ‘ਤੇ ਕੈਨੇਡਾ ‘ਚ ਆਉਂਦੇ ਹਨ, ਜੋ ਇੱਥੇ ਬੱਚੇ ਨੂੰ ਜਨਮ ਦੇ ਦਿੰਦੇ ਹਨ ਤੇ ਉਸ ਬੱਚੇ ਨੂੰ ਕੈਨੇਡਾ ਦੀ ਸਿਟੀਜ਼ਨਸ਼ਿੱਪ ਮਿਲ ਜਾਂਦੀ ਹੈ।
ਕੈਨੇਡਾ ਦੀ ਪਾਲਿਸੀ ਹੈ ਕਿ ਇਸ ਧਰਤੀ ‘ਤੇ ਜੋ ਵੀ ਜਨਮ ਲੈਂਦਾ ਹੈ ਉਹ ਇਸੇ ਧਰਤੀ ਦਾ ਹੋ ਜਾਂਦਾ ਹੈ। ਫਿਰ ਬੇਸ਼ੱਕ ਬੱਚੇ ਦੇ ਮਾਪੇ ਕਿਸੇ ਵੀ ਹੋਰ ਦੇਸ਼ ਨਾਲ਼ ਸਬੰਧਤ ਕਿਉਂ ਨਾ ਹੋਣ।


ਇੰਸਟੀਟਿਊਟ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 64% ਕੈਨੇਡੀਅਨਸ ਕਿਹਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ।
60 ਫ਼ੀਸਦ ਕੈਨੇਡੀਅਨਸ ਨੇ ਮੰਗ ਕੀਤੀ ਹੈ ਕਿ ਇਸ ਪਾਲਿਸੀ ਨੂੰ ਬਦਲ ਦੇਣਾ ਚਾਹੀਦਾ ਹੈ।
ਪਰ ਬਾਕੀ ਕੈਨੇਡੀਅਨ ਸੋਚਦੇ ਹਨ ਕਿ ਬੱਚਾ ਜਿਸ ਧਰਤੀ ‘ਤੇ ਪੈਦਾ ਹੋਇਆ ਹੋਵੇ ਇਹ ਉਸਦਾ ਹੱਕ ਬਣ ਜਾਂਦਾ ਹੈ ਕਿ ਉਹ ਉਸੇ ਧਰਤੀ ਦਾ ਹੋ ਜਾਵੇ।
ਇਸ ਸਰਵੇ ‘ਚ ਬਰਥ ਟੂਰੀਜ਼ਮ ਖਿਲਾਫ ਵੋਟ ਕਰਨ ਵਾਲਿਆਂ ‘ਚ ਜ਼ਿਆਦਾਤਰ ਵਿਅਕਤੀਆਂ ਦੀ ਉਮਰ 55 ਸਾਲ ਜਾਂ ਇਸਤੋਂ ਜ਼ਿਆਦਾ ਸੀ, ਤੇ ਇਸਨੂੰ ਠੀਕ ਕਹਿਣ ਵਾਲਿਆਂ ਦੀ ਉਮਰ 35 ਸਾਲ ਤੋਂ ਹੇਠਾਂ ਸੀ।

Andrew Scheer , Leader of Opposition

ਏਥੇ ਜਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਐਂਡਰੀਊ ਸ਼ੀਰ ਕੈਨੇਡਾ ਦੇ ਵਿਰੋਧੀ ਧਿਰ ਨੇ ਮੰਤਰੀ ਨੇ ਵੀ ਮੰਗ ਕੀਤੀ ਸੀ ਕਿ ਕੈਨੇਡਾ ਨੂੰ ਬਰਥ ਟੂਰਿਜ਼ਮ ਦੀ ਪਾਲਿਸੀ ਬਦਲ ਦੇਣੀ ਚਾਹੀਦੀ ਹੈ ਪਰ ਟਰੂਡੋ ਸਰਕਾਰ ਦੇ ਮੰਤਰੀਆਂ ਨੇ ਕਿਹਾ ਸੀ ਕਿ ਜਿਸ ਧਰਤੀ ‘ਤੇ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਇਹ ਉਸਦਾ ਹੱਕ ਬਣ ਜਾਂਦਾ ਹੈ ਕਿ ਉਸਨੂੰ ਉੱਥੋਂ ਦੀ ਨਾਗਰਿਕਤਾ ਮਿਲੇ।

Short URL:tvp http://bit.ly/2UC9G4M

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab