
ਬ੍ਰਿਟੇਨ ਦਾ ਮੀਡੀਆ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਮੇਘਨ ਤੇ ਕੈਥਰੀਨ ਬਾਰੇ ਸੋਸ਼ਲ ਮੀਡੀਆ ‘ਤੇ ਬੁਰਾ ਨਾ ਲਿਖਣ।
ਇਸ ਸਬੰਧੀ ਮਹਿਲ ਦੇ ਅਧਿਕਾਰੀਆਂ ਨੇ ਇੰਸਟਾਗ੍ਰਾਮ ਨਾਲ਼ ਵੀ ਸੰਪਰਕ ਕੀਤਾ ਹੈ ਕਿ ਮੇਘਨ ਤੇ ਕੈਥਰੀਨ ਸਬੰਧੀ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਨੂੰ ਬੈਨ ਕੀਤਾ ਜਾਵੇ।
ਜਾਣਕਾਰੀ ਮੁਤਾਬਕ ਮਹਿਲ ‘ਚ ਹਰ ਹਫਤੇ ਘੰਟਿਆਂ ਬੱਧੀ ਸੋਸ਼ਲ ਮੀਡੀਆ ‘ਤੇ ਰਾਣੀਆਂ ਲਈ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਨੂੰ ਹਟਾਉਣ ਜਾਂ ਬੈਨ ਕਰਨ ਲਈ ਕੰਮ ਕੀਤਾ ਜਾਂਦਾ ਹੈ।
ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਂ ਬਣਨ ਵਾਲ਼ੀ ਹੈ, ਜੋ ਕਿ ਵਿਆਹ ਤੋਂ ਪਹਿਲਾਂ ਹਾਲੀਵੁੱਡ ਅਭਿਨੇਤਰੀ ਸੀ।
ਮੇਘਨ ਬਾਰੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਨਸਲੀ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਹਟਾਉਣ ਲਈ ਵੀ ਮਹਿਲ ਦੇ ਅਧਿਕਾਰੀ ਕੰਮ ਕਰਦੇ ਹਨ।
Short URL:tvp http://bit.ly/2Bbpsfv