ਰਾਧੇ ਮਾਂ ਨੇ ਫਸਾਈ ਕਪੂਰਥਲਾ ਪੁਲਿਸ

ਰਾਧੇ ਮਾਂ ਨੇ ਫਸਾਈ ਕਪੂਰਥਲਾ ਪੁਲਿਸ

SHARE

ਫਗਵਾੜਾ (ਪ੍ਰਵੀਨ ਬੋਬੀ)| ਰਾਧੇ ਮਾਂ ਦੀਆਂ ਪਿਆਰ ਭਰੀਆਂ ਗੱਲਾਂ ਨੇ ਇਕ ਐਸਐਸਪੀ ਨੂੰ ਫੰਸਾ ਦਿੱਤਾ। ਹੁਣ ਅਦਾਲਤ ਨੇ ਐਸਐਸਪੀ ਸਾਹਿਬ ਨੂੰ ਤਲਬ ਕਰ ਲਿਆ ਹੈ। ਦਰਅਸਲ ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਰਾਧੇ ਮਾਂ ਅੱਧੀ ਰਾਤ ਨੂੰ ਫੋਨ ਕਰ ਕਰ ਕੇ ਉਸਨੂੰ ਤੰਗ ਕਰ ਰਹੀ ਹੈ। ਜੇਕਰ ਉਹ ਗੱਲ ਨਹੀਂ ਕਰਦਾ ਤਾਂ ਧਮਕੀਆਂ ਦੇਣ ਉੱਤੇ ਉਤਰ ਆਉਂਦੀ ਹੈ। ਮਿੱਤਲ ਨੇ ਸਬੂਤ ਵਜੋਂ ਪੁਲਿਸ ਨੂੰ ਰਾਧੇ ਮਾਂ ਦੀ ਇਕ ਆਡੀਓ ਕਲਿੱਪ ਵੀ ਪੇਸ਼ ਕੀਤੀ ਸੀ।

ਆਡੀਓ ਕਲਿਪ ਇਹ ਆਡੀਓ ਕਲਿਪ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਕਿਹਾ ਕਿ ਉਹ ਰਾਧੇ ਮਾਂ ਦੀ ਆਵਾਜ਼ ਦੇ ਸੈਂਪਲ ਲੈਕੇ ਮਿੱਤਲ ਵਲੋਂ ਸੌਂਪੀ ਆਡੀਓ ਕਲਿਪ ਨਾਲ ਮਿਲਾਉਣਗੇ। ਆਵਾਜ਼ ਦੇ ਸੈਂਪਲ ਦੇਣ ਲਈ ਰਾਧੇ ਮਾਂ ਨੂੰ ਮੁੰਬਈ ਤੋਂ ਬੁਲਾਇਆ ਜਾਣਾ ਸੀ। ਰਾਧੇ ਮਾਂ ਕਈ ਵਾਰ ਪੰਜਾਬ ਆਈ ਪਰ ਪੁਲਿਸ ਨੇ ਕਦੀ ਵੀ ਉਸਦੀ ਆਵਾਜ਼ ਦੇ ਸੈਂਪਲ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਜਦੋ ਮਿੱਤਲ ਨੇ ਪੁਲਿਸ ਨਾਲ ਦੁਬਾਰਾ ਸੰਪਰਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਰਾਧੇ ਮਾਂ ਦੇ ਜਾਗਰਣ ਤੋਂ ਆਵਾਜ਼ ਲੈਕੇ ਉਸਦੇ ਨਮੂਨੇ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਨਸਾਫ ਨਾ ਮਿਲਦਾ ਵੇਖ ਮਿੱਤਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਹੁਣ ਕੋਰਟ ਵਲੋਂ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਹੈ।

ਹੁਣ ਵੇਖਣਾ ਇਹ ਬਣਦਾ ਹੈ ਕਿ ਐਸ.ਐਸ.ਪੀ. ਸਤਿੰਦਰ ਸਿੰਘ ਅਦਾਲਤ ਮੂਹਰੇ ਕੀ ਪੱਖ ਰੱਖਦੇ ਹਨ, ਕੀ ਮਿੱਤਲ ਦਾ ਦਾਅਵਾ ਸੱਚ ਸਾਬਿਤ ਹੋ ਪਾਉਂਦਾ ਹੈ ? ਕੀ ਆਡੀਓ ‘ਚ ਸੁਣਾਈ ਦੇ ਰਹੀ ਆਵਾਜ਼ ਰਾਧੇ ਮਾਂ ਦੀ ਹੈ ?  ਜੇਕਰ ਇਹ ਆਵਾਜ਼ ਰਾਧੇ ਮਾਂ ਦੀ ਸਿੱਧ ਹੋ ਜਾਂਦੀ ਹੈ ਤਾਂ ਰਾਧੇ ਮਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

Short URL:tvp http://bit.ly/2rjeKhC

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab