Site icon TV Punjab | Punjabi News Channel

ਪੰਜਾਬ ਵਿੱਚ ਮੀਂਹ ਦਾ ਅਲਰਟ, 10 ਜ਼ਿਲ੍ਹਿਆਂ ‘ਚ ਹੋ ਸਕਦੀ ਹੈ ਬਾਰਿਸ਼

ਡੈਸਕ- ਪੰਜਾਬ ‘ਚ ਸ਼ਨੀਵਾਰ ਤੋਂ ਠੰਡ ਵਧੇਗੀ। ਮੌਸਮ ਵਿਭਾਗ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਇਕ ਵਾਰ ਫਿਰ ਮੌਸਮ ‘ਚ ਬਦਲਾਅ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਦਿਨ ਵੇਲੇ ਪਾਰਾ ‘ਚ ਕੁਝ ਗਿਰਾਵਟ ਆ ਸਕਦੀ ਹੈ। ਹਾਲਾਂਕਿ ਰਾਤ ਦੇ ਤਾਪਮਾਨ ‘ਚ ਜ਼ਿਆਦਾ ਫਰਕ ਨਹੀਂ ਹੋਵੇਗਾ।

ਐਤਵਾਰ ਤੋਂ ਬਾਅਦ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ। ਅਕਤੂਬਰ ਦੇ ਬਾਕੀ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ‘ਚ ਸ਼ੁੱਕਰਵਾਰ ਨੂੰ ਰਾਤ ਦੇ ਤਾਪਮਾਨ ‘ਚ ਕੋਈ ਬਦਲਾਅ ਨਹੀਂ ਦੇਖਿਆ ਗਿਆ। ਮੋਗਾ ਵਿੱਚ ਸਭ ਤੋਂ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 14.4, ਲੁਧਿਆਣਾ 15.6, ਪਟਿਆਲਾ 15.1, ਪਠਾਨਕੋਟ 15.4, ਬਠਿੰਡਾ 16.0, ਫਰੀਦਕੋਟ 14.5, ਗੁਰਦਾਸਪੁਰ 14.5, ਜਲੰਧਰ 14.8 ਅਤੇ ਰੋਪੜ 14.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਪੰਜਾਬ ਦੇ ਗੁਰਦਾਸਪੁਰ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 28.8, ਲੁਧਿਆਣਾ 27.8, ਪਟਿਆਲਾ 30.1, ਪਠਾਨਕੋਟ 30.1, ਬਠਿੰਡਾ 28.0, ਐਸਬੀਐਸ ਨਗਰ 28.0, ਬਰਨਾਲਾ 27.0, ਜਲੰਧਰ 27.3 ਅਤੇ ਰੋਪੜ 27.7 ਡਿਗਰੀ ਸੈਲਸੀਅਸ ਰਿਹਾ।

Exit mobile version