Site icon TV Punjab | Punjabi News Channel

ਕੜਾਕੇ ਦੀ ਠੰਡ ਵਿਚਕਾਰ ਪੰਜਾਬ ‘ਚ ਕਈ ਥਾਂਵਾਂ ‘ਤੇ ਬਰਸਾਤ, ਘਰਾਂ-ਦਫਤਰਾਂ ‘ਚ ਦੁਬਕੇ ਲੋਕ

ਚੰਡੀਗੜ੍ਹ- ਪੰਜਾਬ ਸਮੇਤ ਉੱਤਰ ਭਾਰਤ ਚ ਕੜਾਕੇ ਦੀ ਠੰਡ ਤਾਂ ਪੈ ਹੀ ਰਹੀ ਸੀ ਕਿ ਵੀਰਵਾਰ ਸਵੇਰੇ ਬਰਸਾਤ ਵੀ ਸ਼ੁਰੂ ਹੋ ਗਈ । ਵੈਸੇ ਇਹ ਬਰਸਾਤ ਤਾਬੜਤੋੜ ਤਾਂ ਨਹੀਂ ਸੀ ,ਪਰ ਹਲਕੀ ਕੰਨੀਆਂ ਨੇ ਮੌਸਮ ਨੂੰ ਹੋਰਸ ਰਦ ਕਰ ਦਿੱਤਾ ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੰਸ ਨਾਲ ਇਹ ਬਰਸਾਤ ਹੋਈ ਹੈ ।

ਹਰਿਆਣਾ ਅਤੇ ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਸਰਦੀ ਤੋਂ ਕੁਝ ਰਾਹਤ ਮਿਲੀ ਹੈ। ਇਸ ਦਾ ਕਾਰਨ ਦਿਨ ਦੇ ਤਾਪਮਾਨ ‘ਚ 4 ਡਿਗਰੀ ਦਾ ਵਾਧਾ ਹੈ। ਹੁਣ ਨਵੇਂ ਸਾਲ ਦੇ ਦਿਨ 1 ਜਨਵਰੀ ਤੋਂ ਪੰਜਾਬ ‘ਚ ਫਿਰ ਤੋਂ ਕੜਾਕੇ ਦੀ ਸਰਦੀ ਵਾਪਸੀ ਕਰਨ ਜਾ ਰਹੀ ਹੈ। ਇਸ ਦੌਰਾਨ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਸੰਕੇਤ ਮਿਲ ਰਹੇ ਹਨ। ਆਈਐਮਡੀ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਦਾ ਅਸਰ 29 ਦਸੰਬਰ ਨੂੰ ਦੇਖਣ ਨੂੰ ਮਿਲਣ ਵਾਲਾ ਹੈ।

ਵੀਰਵਾਰ ਨੂੰ ਦਿਨ ਚੜਦਿਆਂ ਹੀ ਜਲੰਧਰ,ਫਗਵਾੜਾ,ਕਪੂਰਥਲਾ,ਪਠਾਨਕੋਟ ਅਤੇ ਗੁਰਦਾਸਪੁਰ ‘ਚ ਹਲਕੀ ਬਰਸਾਤ ਹੋਈ, ਜਦਕਿ ਬਾਕੀ ਜ਼ਿਲਿਆਂ ‘ਚ ਮੌਸਮ ਖੁਸ਼ਕ
ਰਿਹਾ । ਆਈਐਮਡੀ ਦੇ ਅਨੁਸਾਰ, ਵੀਰਵਾਰ 29 ਅਤੇ ਸ਼ੁੱਕਰਵਾਰ 30 ਦਸੰਬਰ ਨੂੰ ਕਈ ਖੇਤਰਾਂ ਵਿੱਚ ਧੁੰਦ ਤੋਂ ਰਾਹਤ ਮਿਲੇਗੀ। 31 ਦਸੰਬਰ ਅਤੇ 1 ਜਨਵਰੀ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਹੋਵੇਗੀ। ਇਸ ਦੇ ਲਈ ਮੌਸਮ ਵਿਭਾਗ ਨੇ ਚੇਤਾਵਨੀ ਵੀ ਜਾਰੀ ਕੀਤੀ ਹੈ। ਦਿਨ ਦਾ ਪਾਰਾ ਸਿਰਸਾ ਵਿੱਚ 23.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਸਭ ਤੋਂ ਘੱਟ ਹਿਸਾਰ ਦੇ ਬਾਲਸਮੰਦ ਵਿੱਚ 18.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Exit mobile version