Site icon TV Punjab | Punjabi News Channel

ਨਹੀਂ ਰਹੇ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ

ਚੰਡੀਗੜ੍ਹ- ਸੀਨੀਅਰ ਟਕਸਾਲੀ ਆਗੂ ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਦੀਵੀ ਵਿਛੌੜਾ ਦੇ ਗਏ ਹਨ ।ਖਰਾਬ ਸਿਹਤ ਦੇ ਚਲਦਿਆ ਬ੍ਰਹਮਪੁਰਾ ਪੀ.ਜੀ.ਆਈ ‘ਚ ਜ਼ੇਰੇ ਇਲਾਜ਼ ਸਨ ।ਮੰਗਲਵਾਰ ਨੂੰ ਸਵੇਰੇ ਉਨ੍ਹਾਂ ਪੀ.ਜੀ.ਆਈ ਚ ਆਖਿਰੀ ਸਾਹ ਲਿਆ । ਉਹ 85 ਸਾਲ ਦੇ ਸਨ ।ਸਰਦਾਰ ਬ੍ਰਹਮਪੁਰਾ ਚਾਰ ਵਾਰ ਵਿਧਾਇਕ ਬਣੇ ।ਲੋਕ ਸਭਾ ਮੈਂਬਰ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਬਾਦਲ ਸਰਕਾਰ ਚ ਬਤੌਰ ਮੰਤਰੀ ਵੀ ਸੇਵਾਵਾਂ ਦਿੱਤਿਆਂ । ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਰਦਾਰ ਬ੍ਰਹਮਪੁਰਾ ਦੀ ਮੋਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ ।ਪਾਰਟੀ ਬੁਲਾਰੇ ਡਾਕਟਰ ਚੀਮਾ ਮੁਤਾਬਿਕ ਬ੍ਰਹਮਪੁਰਾ ਹੋਰਾਂ ਦਾ ਅੰਤਿਮ ਸਸਕਾਰ ਕੱਲ੍ਹ 2 ਵਜੇ ਪਿੰਡ ਬ੍ਰਹਮਪੁਰਾ ਵਿਖੇ ਕੀਤਾ ਜਾਵੇਗਾ ।

Exit mobile version