ਸਰੀ ਆਰ.ਸੀ.ਐੱਮ.ਪੀ. ਨੇ ਲਿਆ ਸੁੱਖ ਦਾ ਸਾਹ

ਸਰੀ ਆਰ.ਸੀ.ਐੱਮ.ਪੀ. ਨੇ ਲਿਆ ਸੁੱਖ ਦਾ ਸਾਹ

SHARE

Surrey: ਸਰੀ ਆਰ.ਸੀ.ਐੱਮ.ਪੀ. ਨੇ ਕਿਹਾ ਹੈ ਕਿ ਉਨ੍ਹਾਂ ਜੌਰਡਨ ਗਲਾਸਗੋ ਨੂੰ ਗ੍ਰਿਫ਼ਤਾਰ ਕਰਕੇ ਸੁੱਖ ਦਾ ਸਾਹ ਲਿਆ ਹੈ।
ਗਲਾਸਗੋ ਉਹੀ ਵਿਅਕਤੀ ਨੇ ਜਿਸਨੇ ਜਨਵਰੀ 30 ਨੂੰ ਸਕਾਟ ਰੋਡ ਸਟੇਸ਼ਨ ‘ਤੇ ਗੋਲ਼ੀਆਂ ਚਲਾਈਆਂ ਸਨ ਜਿਸ ਕਰਕੇ ਇੱਕ ਟਰਾਂਸਿਟ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਸੀ।
ਗਲਾਸਗੋ ਨੂੰ 7500 ਬਲਾਕ ਬਾਊਂਡਰੀ ਰੋਡ ਬਰਨਬੀ ‘ਚ ਸਵੇਰੇ 5:30 ਵਜੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਦੌਰਾਨ ਕੋਈ ਵੀ ਜਖਮੀ ਨਹੀਂ ਹੋਇਆ ਹੈ।


ਪੁਲਿਸ ਨੇ ਦੱਸਿਆ ਕਿ ਗਲਾਸਗੋ ਦੀ ਗਿਰਫ਼ਤਾਰੀ ਦੌਰਾਨ ਘਰ ‘ਚ ਤਿੰਨ ਹੋਰ ਵਿਅਕਤੀ ਮੌਜੂਦ ਸਨ ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਘਰ ‘ਚ ਮੌਜੂਦ ਵਿਅਕਤੀਆਂ ਦੇ ਗਲਾਸਗੋ ਨਾਲ਼ ਰਿਸ਼ਤੇ ਬਾਰੇ ਅਜੇ ਪੁਲਿਸ ਨੇ ਕੁਝ ਵੀ ਨਹੀਂ ਦੱਸਿਆ ਹੈ।

Short URL:tvp http://bit.ly/2TtItkr

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab