ਜਲੰਧਰ- ਸੂਬੇ ਚ ਪੰਜਾਬ ਮਾਡਲ ਲਾਗੂ ਕਰਨ ਦਾ ਦਮ ਭਰਨ ਵਾਲੀ ਕਾਂਗਰਸ ਪਾਰਟੀ ਦੀ ਚਾਹੇ ਚੋਣਾ ਚ ਹਾਲਾਤ ਪਤਲੀ ਹੋ ਗਈ ਪਰ ਪਾਰਟੀ ਚ ਗੁੱਟਬਾਜ਼ੀ ਅਜੇ ਵੀ ਮਜ਼ਬੁਤ ਹੈ ।ਹਾਰ ਕਿਉਂ ਹੋਈ ,ਕਿਵੇਂ ਹੋਈ ਦੇ ਨਾਲ ਨਾਲ ਉਸਦੇ ਕਾਰਣ ਹਾਰ ਹੋਈ ਜ਼ਿਆਦਾ ਚਰਚਾ ਚ ਹੈ ।ਆਪਣੇ ਆਪ ਨੂੰ ਕਾਂਗਰਸ ਦੇ ਸੱਚੇ ਸਿਪਾਹੀ ਦੱਸ ਕੇ ਦੂਜੇ ਨੂੰ ਭੰਡਣ ਦੀ ਰਿਵਾੲਤ ਕਾਇਮ ਹੈ ।ਸ਼ਨੀਵਾਰ ਨੂੰ ਕਾਂਗਰਸੀ ਨੇਤਾ ਨਵਤੇਜ ਚੀਮਾ ਦੇ ਸੁਲਤਾਨਪੁਰ ਲੋਧੀ ਸਥਿਤ ਨਿਵਾਸ ‘ਤੇ ਕਾਂਗਰਸ ਦੇ ਕੁੱਝ ਨੇਤਾਵਾਂ ਦੀ ਬੈਠਕ ਹੋਈ । ਜਿਸ ਵਿੱਚ ਸਾਬਕਾ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਉੱਚੇਚੇ ਤੌਰ ‘ਤੇ ਪੁੱਜੇ ।ਨਤੀਜਿਆਂ ਤੋਂ ਪਹਿਲਾਂ ਵੀ ਪਾਰਟੀ ਵਲੋਂ ਚੰਡੀਗੜ੍ਹ ਚ ਇਕ ਵਿਸ਼ੇਸ਼ ਬੈਠਕ ਸੱਦੀ ਗਈ ਸੀ ।ਜਿਸ ਵਿੱਚ ਇਨ੍ਹਾਂ ਨੇਤਾਵਾਂ ਚੋਂ ਮੁਸ਼ਕਿਲ ਨਾਲ ਇਕ ਦੋ ਨੇਤਾ ਹੀ ਸ਼ਾਮਿਲ ਹੋਏ ਸਨ ।ਖਾਸ ਗੱਲ ਇਹ ਹੈ ਕਿ ਜਦੋਂ ਇਹ ਬੈਠਕ ਬੁਲਾਈ ਗਈ ਠੀਕ ਉਸੇ ਵੇਲੇ ਦਿੱਲੀ ਚ ਸੋਨੀਆ ਗਾਂਧੀ ਵਲੋਂ ਕਾਂਗਰਸ ਪਾਰਟੀ ਦੀ ਬੁਲਾਈ ਬੈਠਕ ਚਲ ਰਹੀ ਸੀ ।ਕਾਂਗਰਸ ਦੇ ਕੇਂਦਰੀ ਨੇਤਾ ਦਿੱਲੀ ਚ ਬੇਠ ਕੇ ਪੰਜਾਬ ਦੇ ਅਗਲੇ ਪ੍ਰਧਾਨ ਬਾਰੇ ਫੈਸਲਾ ਕਰ ਰਹੇ ਸਨ ।
ਇਹ ਬੈਠਕ ਇਕ ਗੁਪਤ ਬੈਠਕ ਸੀ ।ਹੁਣ ਬੈਠਕ ਚ ਕੀ ਹੋਇਆ ਹਰ ਇਕ ਦਾ ਆਪਣਾ ਆਪਣਾ ਅੰਦਾਜ਼ਾ ੳਤੇ ਆਪਣੀ ਸੋਚ ਹੈ ।ਸੁਖਪਾਲ ਖਹਿਰਾ ਵਲੋਂ ਪਾਈ ਗਈ ਪੋਸਟ ਪੜ੍ਹ ਕੇ ਇਹੋ ਲਗਦਾ ਹੈ ਕਿ ਜਿਵੇਂ ਵਿਧਾਨ ਸਬਾ ਚ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਚੁੱਣਨ ਲਈ ਪਾਰਟੀ ਲੀਡਰਾਂ ਵਲੋਂ ਉਨ੍ਹਾਂ ਦੇ ਹੱਕ ਚ ਸ਼ਕਤੀ ਪ੍ਰਦਰਸ਼ਨ ਕੀਤਾ ਹੈ ।ਹੁਣ ਕਿਉਂiੁਕ ਦਿੱਲੀ ਚ ਪੰਜਾਬ ਪ੍ਰਧਾਨ ਦੀ ਚੋਣ ‘ਤੇ ਚਰਚਾ ਹੋ ਰਹੀ ਸੀ ਸੋ ਇਸ ਬੈਠਕ ਚ ਸਿੱਧੂ ਦੀ ਮੋਜ਼ੂਦਗੀ ਕੁੱਝ ਹੋਰ ਹੀ ਇਸ਼ਾਰਾ ਕਰ ਰਹੀ ਸੀ ।ਆਪਣੇ ਨਾਲ ਮਹਿੰਦਰ ਕੇ.ਪੀ ਨੂੰ ਬੁਲਾ ਕੇ ਸਿੱਧੂ ਪ੍ਰਧਾਨਗੀ ਵਾਲੀ ਬੈਠਕ ਦਾ ਇਸ਼ਾਰਾ ਜ਼ਿਆਦਾ ਮਜ਼ਬੂਤ ਕਰ ਗਏ ।
ਹੁਣ ਮਸਲਾ ਇਹ ਹੈ ਕਿ ਮੁੱਦਾ ਭਾਵੇਂ ਕੁੱਝ ਵੀ ਰਿਹਾ ਹੋਵੇ ।ਖਹਿਰਾ ਨੂੰ ਐੱਲ.ਓ,ਪੀ ਬਨਾਉਣ ਦਾ ਜਾਂ ਫਿਰ ਮੁੜ ਤੋਂ ਸਿੱਧੂ ਨੂੰ ਤਾਜ਼ ਸੋਂਪਣ ਦਾ ।ਸਾਰੇ ਨੇਤਾਵਾਂ ਦਾ ਨਾ ਆਉਣ ਕਈ ਸਵਾਲ ਖੜੇ ਕਰਦਾ ਹੈ ।ਹੁਣ ਕਿਹਾ ਤਾਂ ਇਸਨੂੰ ਸਿੱਧੂ ਧੜਾ ਵੀ ਜਾ ਰਿਹਾ । ਪਰ ਜਲੰਧਰ ਸ਼ਹਿਰ ਤੋਂ ਜੇਤੂ ਦੋ ਵਿਧਾਇਕ ਪਰਗਟ ਸਿੰਘ ਅਤੇ ਬਾਵਾ ਹੈਨਰੀ ਦੀ ਗੈਰ ਮੌਜ਼ੂਦਗੀ ਖਬਰ ਨਵੀਸਾ ਨੂੰ ਸੋਚਣ ‘ਤੇ ਮਜ਼ਬੂਰ ਕਰ ਗਈ ।ਹੁਣ ਸਮਰਥਕ ਭਾਵੇਂ ਕੋਈ ਵੀ ਹੋਵੇ ਜਾਂ ਨਾ ਹੋਵੇ ,ਪਰ ਅਜਿਹੀ ਮੀਟਿੰਗ ਚ ਸਿਰਫ ਚੁਨਿੰਦਾ ਨੇਤਾਵਾਂ ਦਾ ਜਾਣਾ ਪਾਰਟੀ ਚ ਗੁੱਟਬਾਜ਼ੀ ਨੂੰ ਦਰਸ਼ਾਉਂਦਾ ਹੈ ।
ਤੁਹਾਨੂੰ ਦੱਸ ਦਈਏ ਕਿ ਬੈਠਕ ਚ ਨਵਜੋਤ ਸਿੱਧੂ ,ਨਵਤੇਜ ਚੀਮਾ ,ਸੁਖਪਾਲ ਖਹਿਰਾ ,ਮਹਿੰਦਰ ਸਿੰਘ ਕੇ.ਪੀ , ਅਸ਼ਵਨੀ ਸੇਖੜੀ ਅਤੇ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਕਈ ਲੀਡਰ ਮੌਜੂਦ ਸਨ ।