ਸਰੀ ਸਿਟੀ ਕੌਂਸਲ ਚੋਣਾਂ ਲਈ ਰੀਨਾ ਗਿੱਲ ਫਿਰ ਮੈਦਾਨ ‘ਚ

ਸਰੀ ਸਿਟੀ ਕੌਂਸਲ ਚੋਣਾਂ ਲਈ ਰੀਨਾ ਗਿੱਲ ਫਿਰ ਮੈਦਾਨ ‘ਚ

SHARE
Reena Gill

Vancouver: 2014 ਦੀਆਂ ਸਿਟੀ ਚੋਣਾਂ ਦੌਰਾਨ ਰੀਨਾ ਗਿੱਲ ਨੌਵੇਂ ਨੰਬਰ ‘ਤੇ ਰਹੀ ਸੀ।।
ਇਸ ਵਾਰ ਫਿਰ ਤੋਂ ਰੀਨਾ ਗਿੱਲ ਨੇ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜਮਾਉਣ ਦਾ ਫ਼ੈਸਲਾ ਕਰ ਲਿਆ ਹੈ। ਇਸ ਵਾਰ ਰੀਨਾ ਗਿੱਲ ਸਰੀ ਇੰਟੀਗਰਿਟੀ ਨਾਓ ਪਾਰਟੀ ਵੱਲੋਂ ਮੈਦਾਨ ‘ਚ ਉਤਰਨਗੇ, ਜਿਸਦੀ ਅਗਵਾਈ ਬਰੂਸ ਵੱਲੋਂ ਕੀਤੀ ਜਾ ਰਹੀ ਹੈ।
ਮੀਡੀਆ ਲਈ ਇੱਕ ਬਿਆਨ ਜਾਰੀ ਕਰਦੇ ਹੋਏ ਰੀਨਾ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾ ਰਹੇ ਸਨ ਕਿ ਉਹ ਅੱਗੇ ਆਉਣ ਵਾਲੀਆਂ ਸਿਟੀ ਕੌਂਸਲ ਚੋਣਾਂ ਲਈ ਕੀ ਫ਼ੈਸਲਾ ਕਰ ਰਹੇ ਹਨ। ਉਨਾਂ੍ਹ ਕਿਹਾ ਕਿ ਇਸ ਵਾਰ ਫਿਰ ਚੋਣ ਲੜਨ ਦਾ ਫ਼ੈਸਲਾ ਉਨ੍ਹਾਂ ਨੇ ਜਨਤਾ ਦੇ ਸਮਰਥਨ ਕਰਕੇ ਲਿਆ ਹੈ, ਜਿਸ ਲਈ ਉਹ ਉਨ੍ਹਾਂ ਨੂੰ ਸਮਰਥਨ ਦੇਣ ਵਾਲਿਆਂ ਦਾ ਧੰਨਵਾਦ ਕਰਦੇ ਹਨ। ਰੀਨਾ ਮੁਤਾਬਕ ਉਹ ਇਸ ਸਿਟੀ ਨੂੰ ਤੇ ਇੱਥੋਂ ਦੇ ਲੋਕਾਂ ਨੂੰ ਤਹਿ ਦਿਲੋਂ ਪਿਆਰ ਕਰਦੇ ਹਨ।
“ਜਿਵੇਂ ਕਿ ਇਸ ਸਮੇਂ ਸਰੀ ਵਿਕਾਸ ਵੱਲ ਵਧ ਰਿਹਾ ਹੈ। ਕੀ ਅਸੀਂ ਵਿਕਾਸ ਕੁਝ ਇਸ ਤਰੀਕੇ ਨਾਲ ਕਰ ਸਕਦੇ ਹਾਂ ਕਿ ਵਿਕਾਸ ਸਭ ਨੂੰ ਦਿਖਾਈ ਦਵੇ ? ਕੀ ਅਸੀਂ ਉਹ ਸ਼ਹਿਰ ਬਣ ਸਕਦੇ ਹਾਂ ਸਾਡੇ ਭਾਈਚਾਰੇ ਇੱਕ ਦੂਜੇ ਨੂੰ ਸਮਰਥਨ ਦੇਣ ਤੇ ਪਿਆਰ ਕਰਨ ? ਇਸ ਸਾਲ ਦੀਆਂ ਚੋਣਾਂ ‘ਚ ਸਿਰਫ਼ ਇੱਕ ਅਜਿਹੀ ਟੀਮ ਹੈ ਜੋ ਸਾਡੀ ਇਸ ਸੋਚ ਵੱਲ ਵਧਣ ‘ਚ ਮਦਦ ਕਰ ਸਕਦੀ ਹੈ”, ਇਹ ਰੀਨਾ ਗਿੱਲ ਨੇ ਮੀਡੀਆ ਨੂੰ ਦਿੱਤੇ ਬਿਆਨ ‘ਚ ਕਿਹਾ।
ਰੀਨਾ ਮੁਤਾਬਕ ਬਰੂਸ ਦੀ ਅਗਵਾਈ ‘ਚ ਬਹੁਤ ਹੀ ਵਧੀਆ ਉਮੀਦਵਾਰ ਚੋਣ ਮੈਦਾਨ ‘ਚ ਕੁੱਦ ਰਹੇ ਹਨ, ਜਿਨ੍ਹਾਂ ਦੀ ਨਾਮ ਵੀ ਛੇਤੀ ਦੱਸੇ ਜਾਣਗੇ।
ਰੀਨਾ ਗਿੱਲ ਨੇ ਕਿਹਾ ਕਿ ਸ਼ਹਿਰ ਦੇ ਸਹੀ ਵਿਕਾਸ ਲਈ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ, ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਿਟੀ ਦੇ ਲੋਕ ਉਨ੍ਹਾਂ ਨੂੰ ਪੂਰਾ ਸਮਰਥਨ ਦੇਣਗੇ।

Short URL:tvp http://bit.ly/2vKWHUj

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab