ਕਤਲ ਕੀਤੀ ਗਈ 14 ਸਾਲਾ ਰੀਨਾ ਵਿਰਕ ਦੀ ਮਾਂ ਦਾ ਹਾਦਸੇ ’ਚ...

ਕਤਲ ਕੀਤੀ ਗਈ 14 ਸਾਲਾ ਰੀਨਾ ਵਿਰਕ ਦੀ ਮਾਂ ਦਾ ਹਾਦਸੇ ’ਚ ਦੇਹਾਂਤ

SHARE
Suman Virk, Mother of murdered Reena Virk

Victoria: ਰੀਨਾ ਵਿਰਕ ਦੀ ਮਾਂ ਦਾ ਇੱਕ ਦੁੱਖਦਾਈ ਹਾਦਸੇ ’ਚ ਦੇਹਾਂਤ ਹੋ ਗਿਆ ਹੈ। ਰੀਨਾ ਵਿਰਕ ਉਹ ਹੀ ਲੜਕੀ ਹੈ ਜਿਸਦਾ ਵਿਕਟੋਰੀਆ ’ਚ 1997 ’ਚ ਕਤਲ ਹੋਇਆ ਸੀ। 14 ਸਾਲਾ ਇਸ ਬੱਚੀ ਦੇ ਕਤਲ ਦਾ ਮਾਮਲਾ ਕੌਮਾਂਤਰੀ ਪੱਧਰ ’ਤੇ ਸੁਰਖੀਆਂ ’ਚ ਆਇਆ ਸੀ।

Reena Virk

ਰੀਨਾ ਦੀ ਮਾਂ ਸੁਮਨ ਵਿਰਕ ਦੇ ਦੇਹਾਂਤ ਬਾਰੇ ਉਨ੍ਹਾਂ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ। ਦੇਹਾਂਤ ਦਾ ਕਾਰਨ ਇੱਕ ਦੁੱਖਦਾਈ ਹਾਦਸਾ ਹੀ ਦੱਸਿਆ ਗਿਆ ਹੈ। ਜਿਸ ਬਾਰੇ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਪਰਿਵਾਰ ਨੇ ਇਨਕਾਰ ਕੀਤਾ ਹੈ।

ਜਿਕਰਯੋਗ ਹੈ ਕਿ ਨਵੰਬਰ 2017 ’ਚ ਰੀਨਾ ਦੀ 20ਵੀਂ ਬਰਸੀ ਮਨਾਈ ਗਈ ਸੀ। ਜਿਸਦਾ 1997 ਦਰਮਿਆਨ 14 ਸਾਲ ਦੀ ਉਮਰ ’ਚ ਛੇੜਛਾੜ ਦੌਰਾਨ ਕਤਲ ਹੋਇਆ ਸੀ। ਰੀਨਾ ਨਾਲ ਕੁੱਟਮਾਰ ਕੀਤੀ ਗਈ ਸੀ, ਤੇ ਉਸਨੂੰ ਜੌਰਜ ਵਾਟਰਵੇਅ ’ਚ ਸੁੱਟ ਦਿੱਤਾ ਗਿਆ ਸੀ। ਰੀਨਾ ਦੇ ਕਤਲ ਤੋਂ ਬਾਅਦ ਉਸਦੀ ਮਾਂ ਵੱਲੋਂ ਕਾਫ਼ੀ ਸੰਘਰਸ਼ ਵੀ ਕੀਤਾ ਗਿਆ।

Short URL:tvp http://bit.ly/2MCzRFa

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab