ਮਾਈਕਲ ਜੈਕਸਨ ਨੇ ਕੀਤੀ ਸੀ ਘਿਨੌਣੀ ਹਰਕਤ

ਮਾਈਕਲ ਜੈਕਸਨ ਨੇ ਕੀਤੀ ਸੀ ਘਿਨੌਣੀ ਹਰਕਤ

SHARE

Washington: ਦ ਸਿੰਪਸਨ ‘ਚ ਮਾਈਕਲ ਜੈਕਸਨ ਦੀ ਅਵਾਜ਼ ਨੂੰ ਕੱਢ ਦਿੱਤਾ ਗਿਆ ਹੈ।

ਇਹ ਫ਼ੈਸਲਾ ਐੱਚ.ਬੀ.ਓ. ਵੱਲੋਂ ਮਾਈਕਲ ਜੈਕਸਨ ਸਬੰਧੀ ਜਾਰੀ ਕੀਤੀ ਗਈ ਇੱਕ ਡਾਕੂਮੈਂਟਰੀ ਲੀਵਿੰਗ ਨੈਵਰਲੈਂਡ(LeavingNeverland) ਤੋਂ ਬਾਅਦ ਲਿਆ ਗਿਆ ਹੈ ਜਿਸ ਤਹਿਤ ਖੁਲਾਸਾ ਹੋਇਆ ਕਿ ਮਾਈਕਲ ਜੈਕਸਨ ਨੇ ਦੋ ਵਿਅਕਤੀਆਂ ਦਾ ਜਿਣਸੀ ਸੋਸ਼ਣ ਕੀਤਾ ਸੀ ਜਦੋਂ ਉਹ ਬੱਚੇ ਸਨ।

The Simpsons

ਜੇਮਸ ਸੇਫਚਕ ਤੇ ਵੇਡ ਰੌਬਸਨ ਉਹ ਦੋ ਵਿਅਕਤੀ ਹਨ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਬੱਚੇ ਸਨ ਤਾਂ ਮਾਈਕਲ ਜੈਕਸਨ ਨੇ ਉਨਾਂ੍ਹ ਨਾਲ਼ ਜਿਣਸੀ ਸੋਸ਼ਣ ਕੀਤਾ ਸੀ।

James Safechuck, left and Wade Robson Right

ਸਿਮਪਸਨ ਦੇ ਪ੍ਰੋਡੀਊਸਰਸ ਨੇ ਮਾਈਕਲ ਜੈਕਸਨ ਦੀ ਅਵਾਜ਼ ਵਾਲ਼ੇ ਐਪੀਸੋਡਸ ਨੂੰ ਸਾਰੇ ਟੀ.ਵੀ. ਚੈਨਲਸ ਸਮੇਤ ਉਨ੍ਹਾਂ ਸਾਰੀਆਂ ਥਾਵਾਂ ਤੋਂ ਹਟਾ ਦਿੱਤਾ ਹੈ ਜਿੱਥੇ ਵੀ ਇਹ ਚੱਲ ਰਹੇ ਸਨ। ਪ੍ਰੋਡੀਊਸਰਸ ਨੇ ਕਿਹਾ ਕਿ ਉਨ੍ਹਾਂ ਕੋਲ਼ ਇਹ ਹੀ ਚੋਣ ਬਚਦੀ ਸੀ ਕਿ ਉਹ ਅਜਿਹਾ ਫੈਸਲਾ ਲੈਣ।
ਸ਼ੋਅ ਦੇ ਪ੍ਰੋਡੀਊਸਰ ਬਰੂਕ ਨੇ ਕਿਹਾ ਕਿ ਉਨ੍ਹਾਂ ਨੂੰ ਪਸੰਦ ਨਹੀਂ ਹੈ ਕਿ ਕਿਸੇ ਪੁਰਾਣੀ ਚੀਜ਼ ਨੂੰ ਖਤਮ ਕੀਤਾ ਜਾਵੇ ਪਰ ਇਹ ਉਨ੍ਹਾਂ ਦੇ ਸ਼ੋਅ ਸਨ ਤੇ ਉਹ ਇਸ ਬਾਰੇ ਆਪਣੀ ਮਰਜ਼ੀ ਨਾਲ਼ ਫੈਸਲਾ ਲੈ ਸਕਦੇ ਹਨ।
ਮਾਈਕਲ ਜੈਕਸਨ ਦਾ ਪਰਿਵਾਰ ਦੋ ਵਿਅਕਤੀਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ।
ਇਸਤੋਂ ਪਹਿਲਾਂ ਕੱਲ ਆਸਟ੍ਰੇਲੀਆ ਦੇ ਇੱਕ ਰੇਡੀਓ ਨੈੱਟਵਰਕ ਨੇ ਵੀ ਮਾਈਕਲ ਜੈਕਸਨ ਦੇ ਮਿਊਜ਼ਿਕ ਨੂੰ ਆਪਣੀ ਸੂਚੀ ‘ਚੋਂ ਹਟਾ ਦਿੱਤਾ ਹੈ।
ਨੋਵਾ ਐਂਟਰਟੇਨਮੈਂਟ ਕੰਪਨੀ ਪਹਿਲੀ ਅਜਿਹੀ ਕੰਪਨੀ ਸੀ ਜਿਸਨੇ ਡਾਕੂਮੈਂਟਰੀ ਬਾਹਰ ਆਉਣ ਤੋਂ ਬਾਅਦ ਮਾਈਕਲ ਜੈਕਸਨ ਦੇ ਸੰਗੀਤ ਸਬੰਧੀ ਕੋਈ ਫੈਸਲਾ ਲਿਆ।
ਕੈਨੇਡਾ ‘ਚ ਘੱਟੋ-ਘੱਟ ਤਿੰਨ ਰੇਡੀਓ ਸਟੇਸ਼ਨ, ਨੀਦਰਲੈਂਡ ‘ਚ ਇੱਕ , ਨਿਊਜ਼ੀਲੈਂਡ ‘ਚ ਵੀ ਕੁਝ ਕੰਪਨੀਆਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਮਾਈਕਲ ਜੈਕਸਨ ਨਾਲ਼ ਸਬੰਧਤ ਗੀਤ ਤੇ ਸੰਗੀਤ ਹਟਾ ਰਹੇ ਹਨ।

Short URL:tvp http://bit.ly/2TrWjYm

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab