ਭੰਗ ਦੇ ਸਟੋਰ ਨੂੰ ਪਏ ਲੁਟੇਰੇ, ਗ੍ਰਾਹਕ ਦੇ ਮਾਰੀ ਗੋਲ਼ੀ

ਭੰਗ ਦੇ ਸਟੋਰ ਨੂੰ ਪਏ ਲੁਟੇਰੇ, ਗ੍ਰਾਹਕ ਦੇ ਮਾਰੀ ਗੋਲ਼ੀ

SHARE

Vancouver: ਈਸਟ ਵੈਨਕੂਵਰ ‘ਚ ਇੱਕ ਗੈਰਕਾਨੂੰਨੀ ਢੰਗ ਨਾਲ਼ ਚਲਾਈ ਜਾ ਰਹੀ ਭੰਗ ਦੀ ਡਿਸਪੈਂਸਟੀ ‘ਤੇ ਕੁਝ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਤੇ ਇੱਕ ਗ੍ਰਾਹਕ ਦੇ ਗੋਲ਼ੀ ਵੀ ਮਾਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀ ਮੂੰਹ ਬੰਨ੍ਹ ਕੇ ਸਟੈਪਿੰਗ ਸਟੋਨ ਹੋਲਿਸਟਿਕ ਲਿਿਵੰਗ ਸਟੋਰ ‘ਚ ਸ਼ਾਮੀ 5 ਵਜੇ ਦਾਖਲ ਹੋਏ ਤੇ ਸਮਾਨ ਮੰਗਣਾ ਸ਼ੁਰੂ ਕਰ ਦਿੱਤਾ।


ਇੱਕ ਦੋਸ਼ੀ ਨੇ ਬੰਦੂਕ ਕੱਢ ਲਈ ਤੇ ਸਟੋਰ ‘ਚ ਚਲਾ ਦਿੱਤੀ। ਗੋਲ਼ੀ ਸਟੋਰ ‘ਚ ਮੌਜੂਦ ਇੱਕ ਗ੍ਰਾਹਕ ਦੇ ਲੱਗੀ।
ਪੀੜਤ 32 ਸਾਲਾ ਵੈਨਕੂਵਰ ਦਾ ਹੀ ਰਹਿਣ ਵਾਲ਼ਾ ਵਿਅਕਤੀ ਹੈ ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀੜਤ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਦੋਸ਼ੀ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਗਏ। ਮਾਮਲੇ ‘ਚ ਅਜੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Short URL:tvp http://bit.ly/2TeUcTL

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab