
ਬਠਿੰਡਾ। ਵਿਧਾਨਸਭਾ ਸੀਟ ਬਠਿੰਡਾ (ਦੇਹਾਤ) ਤੋਂ ਐਮ.ਐਲ.ਏ. ਰੁਪਿੰਦਰ ਕੌਰ ਰੂਬੀ ਅੱਜ ਵਿਆਹ ਦੇ ਬੰਧਨ ‘ਚ ਬੱਝ ਗਈ। ਆਮ ਆਦਮੀ ਪਾਰਟੀ ਦੀ ਸਭ ਤੋਂ ਨੌਜਵਾਨ ਵਿਧਾਇਕਾ ਦੇ ਵਿਆਹ ਮੌਕੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਉਚੇਚੇ ਤੌਰ ਤੇ ਪੁੱਜੇ।
ਰੂਬੀ ਦੇ ਪਤੀ ਸਾਹਿਲ ਪੁਰੀ ਬਠਿੰਡਾ ‘ਚ ਸਿਹਤ ਵਿਭਾਗ ‘ਚ ਅਧਿਕਾਰੀ ਹਨ। ਰੂਬੀ ਦਾ ਵਿਆਹ ਸਿੱਖ ਰੀਤੀ ਰਿਵਾਜ਼ਾਂ ਨਾਲ ਗੁਰੂਦੁਆਰਾ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਹੋਏ ਆਨੰਦ ਕਾਰਜ ਵਿਚ ਦੋਹਾਂ ਪਰਿਵਾਰਾਂ ਦੇ ਮੈਂਬਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ।
ਇਸ ਮੌਕੇ ਸਾਂਸਦ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਹੋਰ ਸੀਨੀਅਰ ਆਗੂ ਸ਼ਾਮਿਲ ਸਨ।
Short URL:tvp http://bit.ly/2OhZaRb