ਜਲੰਧਰ- ਪ੍ਰਸਿੱਧ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਨੂੰ ਇੱਕ ਹਫਤਾ ਹੋਣ ਨੂੰ ਹੈ.ਪਰ ਅਜੇ ਤੱਕ ਕਾਤਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ.ਇਸ ਕਤਲ ਨੂੰ ਲੈ ਕੇ ਗੈਂਗਸਟਰ ਕੁਨੈਕਸ਼ਨ ਤੋਂ ਪੁਲਿਸ ਇਨਕਾਰ ਨਹੀਂ ਕਰ ਰਹੀ ਹੈ.ਕਾਰਣ ਇਹ ਹੈ ਕਿ ਸੰਦੀਪ ਦੇ ਜੱਗੂ ਭਗਵਾਨਪੁਰੀਆ ਦੇ ਨਾਲ ਸੰਬਧ ਅਤੇ ਗੈਂਗਸਟਰਾਂ ਦੇ ਕਬੱਡੀ ਕੱਪਾਂ ਚ ਹੋ ਰਹੀ ਦਖਲਅੰਦਾਜੀ ਬਹੁਤ ਕੁੱਝ ਇਸ਼ਾਰੇ ਕਰ ਰਹੀ ਹੈ.ਪਤਾ ਚੱਲਿਆ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ ਸੰਗਰੂਰ ਜੇਲ੍ਹ ਚ ਬੰਦ ਇਹ ਗੈਂਗਸਟਰ ਨੂੰ ਪੁੱਛਗਿੱਛ ਲਈ ਪ੍ਰੌਡਕਸ਼ਨ ਵਾਰੰਟ ‘ਤੇ ਲਿਆਂਦਾ ਹੈ.
ਫਤਿਹ ਨਾਂ ਦਾ ਇਹ ਗੈਂਗਸਟਰ ਸੰਗਰੂਰ ਦੀ ਜੇਲ੍ਹ ਚ ਬੰਦ ਦੱਸਿਆ ਗਿਆ ਹੈ.ਪੁਲਿਸ ਗੈਂਗਸਟਰਾਂ ਦੀ ਜਿਸ ਥਿਊਰੀ ‘ਤੇ ਕੰੰਮ ਕਰ ਰਹੀ ਹੈ ਉਸ ਚ ਫਤਿਹ ਅਹਿਮ ਕੜੀ ਮੰਨਿਆ ਜਾ ਰਿਹਾ ਹੈ.ਸੂਤਰਾਂ ਮੁਤਾਬਿਕ ਮੌਕੇ ਦੀ ਵੀਡੀਓ ਚ ਜਿਸ ਖੱਬੇ ਹੱਥ ਵਾਲੇ ਸ਼ੂਟਰ ਨੂੰ ਵੇਖਿਆ ਗਿਆ ਹੈ,ਉਹ ਪੰਜਾਬ ਦੇ ਕਈ ਸ਼ੂਟ ਕਰਾਈਮ ਚ ਲੋੜੀਂਦਾ ਹੈ.ਯਾਨੀ ਕਿ ਕੁੱਲ਼ ਮਿਲਾ ਕੇ ਇਹ ਸਾਬਿਤ ਹੋ ਰਿਹਾ ਹੈ ਕਿ ਚੁਨਿੰਦਾ ਸ਼ੂਟਰਾਂ ਤੋਂ ਹੀ ਪੰਜਾਬ ਚ ਕਤਲੇਆਮਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ.ਪੁਲਿਸ ਫਤਿਹ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ.
ਓਧਰ ਮ੍ਰਿਤਕ ਸੰਦੀਪ ਦਾ ਪਰਿਵਾਰ ਅਜੇ ਵੀ ਆਪਣੇ ਵਾਲ ਵਾਪਰੀ ਮੰਦਬਾਗੀ ਘਟਨਾ ਤੋਂ ਰੋਸ ਚ ਹੈ.ਪਰਿਵਾਰ ਵਲੋਂ ਪੁਲਿਸ ਕਾਰਜਪ੍ਰਣਾਲੀ ਤੋਂ ਨਾਰਾਜ਼ ਹੋ ਕੇ ਸਸਕਾਰ ਨਹੀਂ ਕੀਤਾ ਗਿਆ ਹੈ.ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਉਨ੍ਹਾਂ ਪਾਸੋਂ ਰੋਜ਼ਾਨਾ ਜਲਦ ਹੀ ਕੇਸ ਹੱਲ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ.
ਜ਼ਿਕਰਯੋਗ ਹੈ ਕਿ ਕਬੱਡੀ ਦੇ ਇਸ ਖੇਡ ਚ ਗੈਂਗਸਟਰਾਂ ਦੀ ਕਥਿਤ ‘ਰੇਡ’ ਤੋਂ ਬਾਅਦ ਇਹ ਖੇਡ ਖੂਨੀ ਹੋ ਗਈ.ਵਿਦੇਸ਼ਾਂ ਚ ਹੋਣ ਵਾਲੇ ਟੂਰਣਾਮੈਂਟਾਂ ‘ਤੇ ਗੈਂਗਸਟਰਾਂ ਦੀ ਨਜ਼ਰ ਪੈਣ ਤੋਂ ਬਾਅਦ ਪਖਜਾਬ ਦੇ ਇਸ ਖੇਡ ਨੂੰ ਵਾਕਈ ਹੀ ਨਜ਼ਰ ਲੱਗ ਗਈ.ਸੂਤਰ ਦੱਸਦੇ ਹਣ ਕਿ ਇਸਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਟੂਰਣਾਮੈਂਟ ਤੋਂ ਹੋਈ ਹੈ.ਜੱਗੂ ਭਗਵਾਨਪੁਰੀਆ,ਲਾਰੇਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਵਰਗੇ ਗੈਂਗਸ ਦੇ ਨਾਂ ਸਾਹਮਨੇ ਆਉਣ ਤੋਂ ਬਾਅਦ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ.