Site icon TV Punjab | Punjabi News Channel

ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਬਣਾਇਆ ‘ਸੰਯੁਕਤ ਸਮਾਜ ਮੋਰਚਾ’,117 ਸੀਟਾਂ ‘ਤੇ ਲੜਣਗੇ ਚੋਣ

ਚੰਡੀਗੜ੍ਹ- ਕਿਸਾਨਾਂ ਦੀਆਂ 22 ਜੱਥੇਬੰਦੀਆਂ ਨੇ ਆਖਿਰਕਾਰ ਸਾਫ ਕਰ ਦਿੱਤਾ ਹੈ ਕੀ ਵੱਡੇ ਪੱਧਰ ‘ਤੇ ਕਿਸਾਨ ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਹਿੱਸਾ ਲੈਣਗੇ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਹੈ.ਰਾਜੇਵਾਲ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਗਠਜੋੜ ਤੋਂ ਇਨਕਾਰ ਕੀਤਾ ਹੈ.ਉਨ੍ਹਾਂ ਕਿਹਾ ਸੰਯੁਕਤ ਮੋਰਚਾ ਪੰਜਾਬ ਦੀਆਂ 117 ਸੀਟਾਂ ‘ਤੇ ਚੋਣ ਲੜੇਗਾ.

ਬਲਬੀਰ ਰਾਜੇਵਾਲ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਦੱਸਿਆ ਕੀ ਅੰਦੋਲਨ ਫਤਹਿ ਕਰਨ ਉਪਰੰਤ ਜਦੋਂ ਕਿਸਾਨ ਆਪਣੇ ਪਿੰਡਾ ਚ ਪੁੱਜੇ ਤਾਂ ਲੋਕਾਂ ਦੇ ਦਬਾਅ ਹੇਠ ਕਿਸਾਨਾਂ ਨੂੰ ਸਿਆਸਤ ਵੱਲ ਜਾਣਾ ਪਿਆ ਹੈ.ਕਿਸਾਨ ਨੇਤਾਵਾਂ ਨੇ ਦਾਅਵਾ ਕੀਤਾ ਕੀ ਪੰਜਾਬ ਦੀਆਂ 32 ਜੱਥੇਬੰਦੀਆਂ ਵਿਚੋਂ 22 ਦਾ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੈ.ਇਨ੍ਹਾਂ ਦਾ ਕਹਿਣਾ ਹੈ ਕੀ ਫਿਲਹਾਲ ਇੱਕ ਮੋਰਚੇ ਦਾ ਗਠਨ ਕੀਤਾ ਗਿਆ ਹੈ ਜਿਸਨੂੰ ਬਾਅਦ ਚ ਇੱਕ ਸਿਆਸੀ ਪਾਰਟੀ ਦੇ ਤੌਰ ‘ਤੇ ਰਜਿਸਟਰ ਕਰ ਚੋਣ ਲੜੇ ਜਾਣਗੇ.ਆਮ ਆਦਮੀ ਪਾਰਟੀ ਜਾਂ ਗੁਰਨਾਮ ਚੜੂਨੀ ਦੀ ਜੱਥੇਬੰਦੀ ਨਾਲ ਗਠਜੋੜ ਨੂੰ ਲੈ ਕੇ ਕਿਸਾਨਾਂ ਵਲੋਂ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਹੈ.ਤੁਹਾਨੂੰ ਦੱਸ ਦਈਏ ਕੀ ਇਸ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਸੰਯੁਕਤ ਸੰਘਰਸ਼ ਪਾਰਟੀ ਦਾ ਗਠਨ ਕਰ ਸਿਆਸਤ ਚ ਦਸਤਕ ਦੇ ਚੁੱਕੇ ਹਨ.

Exit mobile version