ਨਾਈਜੀਰੀਆ ‘ਚ ਸਕੂਲ ਦੀ ਇਮਾਰਤ ਡਿੱਗੀ

ਨਾਈਜੀਰੀਆ ‘ਚ ਸਕੂਲ ਦੀ ਇਮਾਰਤ ਡਿੱਗੀ

ਮਿਆਦ ਖ਼ਤਮ ਹੋਣ ‘ਤੇ ਵੀ ਇਮਾਰਤ ਦੀ ਹੋ ਰਹੀ ਸੀ ਸਕੂਲ ਤੇ ਰਿਹਾਇਸ਼ ਲਈ ਵਰਤੋਂ

SHARE

Lagos, Nigeria: ਨਾਈਜੀਰੀਆ ਦੇ ਲਾਗੋਸ ‘ਚ ਅੱਜ ਸਵੇਰੇ ਇੱਕ ਸਕੂਲ ਦੀ ਇਮਾਰਤ ਡਿੱਗ ਗਈ। ਤਿੰਨ ਮੰਜ਼ਿਲਾ ਇਮਾਰਤ ‘ਚ ਰਿਹਾਇਸ਼ ਹੋਣ ਦੇ ਨਾਲ਼ ਹੀ ਸਕੂਲ ਵੀ ਸੀ। ਸੈਂਕੜੇ ਲੋਕਾਂ ਨੇ ਮਿਲ ਕੇ ਇਮਾਰਤ ਦੇ ਮਲਬੇ ‘ਚੋਂ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਕਰੀਬ 10 ਮੌਤਾਂ ਹੋ ਗਈਆਂ ਹਨ।
ਖੇਤਰ ‘ਚ ਰਹਿੰਦੇ ਲੋਕਾਂ ਨੇ ਵੀ ਮਲਬੇ ਨੂੰ ਹਟਾਉਣ ਲਈ ਐਮਰਜੈਂਸੀ ਟੀਮ ਦੀ ਮਦਦ ਕੀਤੀ, ਇਸ ਦੌਰਾਨ ਬੱਚਿਆਂ ਨੂੰ ਨਾਲ਼ ਦੀ ਨਾਲ਼ ਹਸਪਤਾਲ ਲਿਜਾਇਆ ਜਾ ਰਿਹਾ ਸੀ।


ਲਾਗੋਸ ਸਟੇਟ ਬਿਲਡਿੰਗ ਕੰਟਰੋਲ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਇਮਾਰਤ ਦੀ ਮਿਆਦ ਖਤਮ ਹੋ ਗਈ ਸੀ ਜਿਸਨੂੰ ਢਾਹੁਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ, ਪਰ ਫਿਰ ਵੀ ਤਿੰਨ ਮੰਜ਼ਿਲਾ ਇਮਾਰਤ ‘ਚ ਗੈਰਕਾਨੂੰਨੀ ਢੰਗ ਨਾਲ਼ ਸਕੂਲ ਚਲਾਇਆ ਜਾ ਰਿਹਾ ਸੀ ਤੇ ਨਾਲ਼ ਹੀ ਰਿਹਾਇਸ਼ ਵੀ ਸੀ। ਨਾਈਜੀਰੀਆ ‘ਚ ਇਮਾਰਤਾਂ ਦੇ ਡਿੱਗਣ ਦੇ ਮਾਮਲੇ ਆਮ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਜਿੱਥੇ ਕਾਨੂੰਨੀ ਵਿਵਸਥਾ ਸਮੇਤ ਹੀ ਇਮਾਰਤਾਂ ਨੂੰ ਬਣਾਉਣ ਲਈ ਵਰਤਿਆ ਜਾਂਦਾ ਘਟੀਆ ਕਿਸਮ ਦਾ ਸਮਾਨ ਇੱਕ ਵੱਡੀ ਚੁਣੌਤੀ ਹੈ।


ਸਤੰਬਰ 2014 ‘ਚ ਲਾਗੋਸ ‘ਚ ਹੀ 6 ਮੰਜ਼ਿਲਾ ਇਮਾਰਤ ਡਿੱਗਣ ਕਰਕੇ 116 ਮੌਤਾਂ ਹੋਈਆਂ ਸਨ। 2016 ‘ਚ ਦੱਖਣੀ ਨਾਈਜੀਰੀਆ ਅੰਦਰ ਇੱਕ ਚਰਚ ਦੀ ਛੱਤ ਡਿੱਗਣ ਕਰਕੇ 100 ਮੌਤਾਂ ਹੋਈਆਂ ਸਨ।
ਅੱਜ ਹੋਏ ਹਾਦਸੇ ਦੌਰਾਨ ਸਭ ਤੋਂ ਦੁਖਦਾਈ ਗੱਲ ਇਹ ਹੋਈ ਕਿ ਜਦੋਂ ਇਮਾਰਤ ਡਿੱਗੀ ਉਸ ਸਮੇਂ ਸਕੂਲ ਲੱਗਿਆ ਹੋਇਆ ਸੀ ਤੇ ਵਿਿਦਆਰਥੀ ਜਮਾਤਾਂ ਦੇ ਅੰਦਰ ਸਨ।
ਲਾਗੋਸ ਦੇ ਡਿਪਟੀ ਗਵਰਨਰ ਨੇ ਹਸਪਤਾਲ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ਼ ਗੱਲਬਾਤ ਕੀਤੀ ਹੈ ਤੇ ਉਨਾਂ੍ਹ ਨੂੰ ਮਦਦ ਲਈ ਭਰੋਸਾ ਦਿੱਤਾ ਹੈ।

Short URL:tvp http://bit.ly/2UBocd0

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab