ਪ੍ਰਿੰਸ ਐਲਬਰਟ ’ਚ ਸਕੂਲ ਬੱਸ ਨੂੰ ਲੱਗੀ ਅੱਗ

ਪ੍ਰਿੰਸ ਐਲਬਰਟ ’ਚ ਸਕੂਲ ਬੱਸ ਨੂੰ ਲੱਗੀ ਅੱਗ

ਦਮਕਲ ਵਿਭਾਗ ਨੇ ਬੱਸ ਆਪਰੇਟਰ ਵੱਲੋਂ ਚੁੱਕੇ ਗਏ ਕਦਮ ਦੀ ਕੀਤੀ ਤਾਰੀਫ਼

SHARE
Saskatchewan: ਪ੍ਰਿੰਸ ਐਲਬਰਟ ’ਚ ਅੱਜ ਇੱਕ ਸਕੂਲ ਬੱਸ ਨੂੰ ਅੱਗ ਲੱਗ ਗਈ। ਪ੍ਰਿੰਸ ਐਲਬਰਟ ਦੇ ਪੇਂਡੂ ਖੇਤਰ ’ਚ ਸਵੇਰੇ 8:13 ਵਜੇ ਦੀ ਇਹ ਘਟਨਾ ਹੈ। ਮੈਕਡੌਨਲਡ ਰੋਡ ਕੋਲ਼ ਇਹ ਘਟਨਾ ਵਾਪਰੀ। ਅੱਗ ਨਾਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਪ੍ਰਿੰਸ ਐਲਬਰਟ ਦੇ ਦਮਕਲ ਵਿਭਾਗ ਨੇ ਸਕੂਲ ਬੱਸ ਡਰਾਈਵਰ ਦੀ ਤਾਰੀਫ਼ ਕੀਤੀ ਹੈ। ਦਮਕਲ ਵਿਭਾਗ ਮੁਖੀ ਜੈਸਨ ਐਵੇਰਿਟ ਨੇ ਡਰਾਈਵਰ ਵੱਲੋਂ ਹਾਦਸੇ ਤੋਂ ਤੁਰੰਤ ਬਾਅਦ ਚੁੱਕੇ ਗਏ ਕਦਮ ਲਈ ਸ਼ਾਲਾਘਾ ਕੀਤੀ ਹੈ। ਬੱਸ ਆਪਰੇਟਰ ਮਾਰਕ ਜੇਨਕਿਨਸ ਨੇ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਵਿਦਿਆਰਥੀਆਂ ਦੀ ਸੁਰੱਖਿਆ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ। ਹਾਦਸੇ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।ਇਹੋ ਜਿਹੇ ਹਾਦਸਿਆਂ ਲਈ ਬੱਸ ਆਪਰੇਟਰਾਂ ਨੂੰ ਪਹਿਲਾਂ ਤੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹੋ ਕਾਰਨ ਸੀ ਕਿ ਸਕੂਲ ਬੱਸ ਆਪਰੇਟਰ ਨੇ ਕਾਫ਼ੀ ਵਧੀਆ ਤਰੀਕੇ ਨਾਲ ਹਾਲਾਤ ਨੂੰ ਸੰਭਾਲਿਆ। ਜਿਸ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਕੈਨੀਕਲ ਦਿੱਕਤ ਕਰਕੇ ਬੱਸ ਅੱਗ ਦੀ ਲਪੇਟ ’ਚ ਆ ਗਈ।
ਰਾਹਤ ਦੀ ਗੱਲ ਇਹ ਹੈ ਕਿ ਬੱਸ ਤੋਂ ਬਿਨ੍ਹਾਂ ਹੋਰ ਕੁਝ ਵੀ ਨੁਕਸਾਨ ਨਹੀਂ ਹੋਇਆ ਹੈ।

Short URL:tvp http://bit.ly/2HRMZmc

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab