ਗੰਦਗੀ ‘ਚ ਤੇ ਭੁੱਖੇ ਰੱਖੇ ਗਏ 27 ਘੋੜੇ ਸੀਜ਼, ਗੋਦ ਲਵੋ

ਗੰਦਗੀ ‘ਚ ਤੇ ਭੁੱਖੇ ਰੱਖੇ ਗਏ 27 ਘੋੜੇ ਸੀਜ਼, ਗੋਦ ਲਵੋ

SHARE

Langley: ਦੋ ਦਰਜਨ ਤੋਂ ਜ਼ਿਆਦਾ ਘੋੜਿਆਂ ਨੂੰ ਨਵੇਂ ਘਰਾਂ ਦੀ ਲੋੜ ਹੈ ਜਿਨ੍ਹਾਂ ਨੂੰ ਬੀ.ਸੀ. ਦੇ ਇੱਕ ਫਾਰਮ ‘ਚੋਂ ਪਿਛਲੇ ਮਹੀਨੇ ਸੀਜ਼ ਕੀਤਾ ਗਿਆ ਹੈ।
ਬੀ.ਸੀ. ਐੱਸ.ਪੀ.ਸੀ.ਏ. ਨੇ ਕਿਹਾ ਹੈ ਕਿ 27 ਘੋੜੇ ਜਿਨ੍ਹਾਂ ਦਾ ਪਹਿਲਾਂ ਇਲਾਜ ਕੀਤਾ ਗਿਆ ਹੁਣ ਗੋਦ ਦਿੱਤੇ ਜਾਣ ਲਈ ਤਿਆਰ ਹਨ।
ਲੈਂਗਲੀ ਦੇ ਇੱਕ ਫਾਰਮ ਹਾਊਸ ‘ਚੋਂ ਇਨ੍ਹਾਂ ਘੋੜਿਆਂ ਨੂੰ ਸੀਜ਼ ਕੀਤਾ ਗਿਆ ਸੀ ਜਿਨ੍ਹਾਂ ਦੀ ਹਾਲਤ ਬੇਹੱਦ ਖਰਾਬ ਸੀ। ਘੋੜਿਆਂ ਨੂੰ ਬਹੁਤ ਹੀ ਗੰਦਗੀ ਵਾਲ਼ੀ ਥਾਂ ‘ਤੇ ਰੱਖਿਆ ਗਿਆ ਸੀ ਤੇ ਉਨਾਂ੍ਹ ਨੂੰ ਭੋਜਨ ਵੀ ਨਹੀਂ ਦਿੱਤਾ ਜਾ ਰਿਹਾ ਸੀ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਜਾਵਨਰ ਬਹੁਤ ਹੀ ਗੰਦੇ ਹਾਲਾਤ ‘ਚ ਰਹਿ ਰਹੇ ਸਨ।
ਫਾਰਮ ਦੇ ਮਾਲਕ ‘ਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਜਿਸ ਸਬੰਧੀ ਅਜੇ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਜਾਨਵਰਾਂ ਲਈ ਡੋਨੇਸ਼ਨ ਦੀ ਲੋੜ ਹੈ ਜਿਨ੍ਹਾਂ ਨੂੰ ਠੀਕ ਕਰਨ ‘ਤੇ ਪਹਿਲਾਂ ਹੀ 30,000 ਡਾਲਰ ਤੋਂ ਜ਼ਿਆਦਾ ਦਾ ਖਰਚਾ ਆ ਚੁੱਕਿਆ ਹੈ।

Short URL:tvp http://bit.ly/2TgKMag

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab