ਸ਼ੈਰੀ ਮਾਨ ਦੇ ਬਾਊਂਸਰ ਨੂੰ ਭਜਾ-ਭਜਾ ਕੁੱਟਿਆ

ਸ਼ੈਰੀ ਮਾਨ ਦੇ ਬਾਊਂਸਰ ਨੂੰ ਭਜਾ-ਭਜਾ ਕੁੱਟਿਆ

SHARE

ਲੁਧਿਆਣਾ: ਇੱਥੋਂ ਦੇ ਦੁਗਰੀ ਇਲਾਕੇ ਵਿੱਚ ਪੰਜਾਬੀ ਸਿੰਗਰ ਸ਼ੈਰੀ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਉਸ ਸਮੇਂ ਮਾਹੌਲ ਗਰਮਾ ਗਿਆ ਜਦ ਸ਼ੇਰੀ ਮਾਨ ਦੇ ਬਾਊਂਸਰਾਂ ਅਤੇ ਫੈਨਜ਼ ਵਿੱਚਾਲੇ ਝੜਪ ਹੋ ਗਈ। ਫੈਨਜ਼ ਦਾ ਕਹਿਣਾ ਹੈ ਕਿ ਉਹ ਪ੍ਰੋਗਰਾਮ ਤੋਂ ਬਾਅਦ ਸ਼ੈਰੀ ਮਾਨ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ ਕਿ ਬਾਊਂਸਰਾਂ ਨੇ ਉਨ੍ਹਾਂ ਨੂੰ ਧੱਕਾ ਮਾਰ ਦਿੱਤਾ। ਇਸ ਤੋਂ ਬਾਅਦ ਧੱਕਾ ਮੁਕੀ ‘ਚ ਨੌਜਵਾਨ ਦੀ ਪੱਗ ਲੱਥ ਜਾਣ ਨਾਲ ਮਾਹੌਲ ਹੋਰ ਵੀ ਗਰਮਾ ਗਿਆ। ਫੈਨਜ਼ ਦੀ ਵੱਡੀ ਭੀੜ ਨੇ ਧੱਕਾ ਦੇਣ ਵਾਲੇ ਬਾਊਂਸਰ ਨੂੰ ਕਾਫੀ ਜ਼ਿਆਦਾ ਕੁੱਟਿਆ ਜਿਸ ਤੋਂ ਬਾਅਦ ਉਹ ਖੁਦ ਨੂੰ ਬਚਾਉਣ ਲਈ ਨਜ਼ਦੀਕ ਹੀ ਇੱਕ ਦੁਕਾਨ ਵਿੱਚ ਜਾ ਕੇ ਲੁੱਕ ਗਿਆ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਦੁਕਾਨ ਦਾ ਸ਼ਟਰ ਬੰਦ ਕਰ ਕੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋਈ ਭੀੜ ਨੇ ਬੰਦ ਸ਼ੱਟਰ ‘ਤੇ ਵੀ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦ ਮਾਹੌਲ ਪੁਲਿਸ ਦੇ ਕਾਬੂ ‘ਚ ਆਇਆ ਤਾਂ ਪੁਲਿਸ ਨੇ ਬਾਊਂਸਰ ਨੂੰ ਹਿਰਾਸਤ ‘ਚ ਲੈ ਲਿਆ।

Short URL:tvp http://bit.ly/2qW770p

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab