Site icon TV Punjab | Punjabi News Channel

ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ

ਡੈਸਕ- ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟੇ। ਇਸ ਕਾਰਨ ਸੇਬ ਦੇ ਬਾਗਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਾਇਮਰੀ ਸਕੂਲ ਦੀ ਇਮਾਰਤ, ਯੂਥ ਕਲੱਬ ਦੀ ਇਮਾਰਤ ਅਤੇ ਹੋਰ ਲੋਕਾਂ ਦੇ ਘਰ ਹੜ੍ਹਾਂ ਕਾਰਨ ਰੁੜ੍ਹ ਗਏ ਹਨ। ਕਈ ਘਰਾਂ ‘ਚ ਪਾਣੀ ਘਰਾਂ ਵੜ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਪਿੰਡ ਕੰਧਾਰ ਵਿੱਚ ਦੇਰ ਰਾਤ 11 ਵਜੇ ਅਚਾਨਕ ਬੱਦਲ ਫਟ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਤਾਂ ਬਚਾਈ ਪਰ ਘਰਾਂ ਅਤੇ ਬਗੀਚਿਆਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਹੜ੍ਹ ਵਿੱਚ ਗਾਵਾਂ, ਬਲਦ, ਭੇਡਾਂ ਅਤੇ ਬੱਕਰੀਆਂ ਵੀ ਵਹਿ ਗਈਆਂ। ਇਸ ਦੇ ਨਾਲ ਹੀ ਸੇਬ ਦੇ ਕਈ ਬਾਗਾਂ ਵਿੱਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਫਿਰ ਤਿੰਨ ਵਜੇ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ।

ਸਰਪਾਰਾ ਪੰਚਾਇਤ ਦੇ ਮੁਖੀ ਮੋਹਨ ਕਪਾਟੀਆ ਨੇ ਦੱਸਿਆ ਕਿ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ਵਿੱਚ ਬੱਦਲ ਫਟ ਗਿਆ। ਉਨ੍ਹਾਂ ਕਿਹਾ ਕਿ ਪਿੰਡ ਸਰਪਾਰਾ ਦਾ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਟੁੱਟ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।

ਕੁੱਲੂ ਜ਼ਿਲੇ ਦੀ ਗਡਸਾ ਘਾਟੀ ‘ਚ ਮੰਗਲਵਾਰ ਸਵੇਰੇ 4 ਵਜੇ ਬੱਦਲ ਫਟਣ ਕਾਰਨ ਪੰਚਾ ਨਾਲਾ ਅਤੇ ਹਰਲਾ ਨਾਲਾ ਪਾਣੀ ‘ਚ ਡੁੱਬ ਗਿਆ। ਤਿੰਨ ਘਰ ਰੁੜ੍ਹ ਗਏ ਜਦਕਿ ਦੋ ਬੁਰੀ ਤਰ੍ਹਾਂ ਨੁਕਸਾਨੇ ਗਏ। 17 ਘਰਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ। ਤਿੰਨ ਪੈਦਲ ਅਤੇ ਇੱਕ ਮੋਟਰ ਪੁਲ ਵੀ ਰੁੜ੍ਹ ਗਿਆ ਹੈ। ਗੜਸਾ ਖੱਡ ਵਿੱਚ ਇੱਕ ਵਾਹਨ ਵੀ ਵਹਿ ਗਿਆ। ਕੁਝ ਪਸ਼ੂ ਲਾਪਤਾ ਹਨ। ਭੁੰਤਰ-ਗੜਸਾ ਮਨਿਆਰ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ।

Exit mobile version