ਐਬਸਫੋਰਡ ‘ਚ 19 ਸਾਲਾ ਨੌਜਵਾਨ ਦਾ ਕਤਲ

ਐਬਸਫੋਰਡ ‘ਚ 19 ਸਾਲਾ ਨੌਜਵਾਨ ਦਾ ਕਤਲ

SHARE

Abbotsford: ਸਿਮਪਸਨ ਰੋਡ-ਰੋਜ਼ ਰੋਡ ਦੇ ਇੰਟਰਸੈਕਸ਼ਨ ‘ਤੇ 12 ਨਵੰਬਰ 2018 ਨੂੰ ਸ਼ਾਮੀ 3:30 ਵਜੇ ਐਮਰਜੈਂਸੀ ਸਰਵਿਸ ਨੂੰ ਬੁਲਾਇਆ ਗਿਆ।
ਜਦੋਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉੱਥੇ ਇੱਕ ਨੌਜਵਾਨ ਜ਼ਖਮੀ ਹਾਲਤ ‘ਚ ਪਿਆ ਸੀ। ਨੌਜਵਾਨ ਨੂੰ ਗੋਲ਼ੀ ਲੱਗੀ ਹੋਈ ਸੀ।
19 ਸਾਲਾ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਉਸਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ।
ਐਬਸਫੋਰਡ ਦੀ ਮੇਜਰ ਕਰਾਈਮ ਯੁਨਿਟ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਜਾਂਚ ਟੀਮ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਨੌਜਵਾਨ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ 1-877-551-4448 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Short URL:tvp http://bit.ly/2OJLfie

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab