ਯੋਗਾ ਸਟੂਡੀਓ ‘ਚ ਚਲਾਈਆਂ ਗਈਆਂ ਗੋਲ਼ੀਆਂ

ਯੋਗਾ ਸਟੂਡੀਓ ‘ਚ ਚਲਾਈਆਂ ਗਈਆਂ ਗੋਲ਼ੀਆਂ

SHARE

Florida: ਫਲੋਰੀਡਾ ਦੇ ਤਾਲਾਹਸੀ ‘ਚ ਇੱਕ ਵਿਅਕਤੀ ਨੇ ਗੋਲ਼ੀਆਂ ਚਲਾ ਦਿੱਤੀਆਂ ਤੇ ਫਿਰ ਉਸਨੇ ਖੁਦ ਨੂੰ ਗੋਲ਼ੀ ਮਾਰ ਲਈ।
ਇਸ ਦੌਰਾਨ 2 ਮੌਤਾਂ ਹੋਈਆਂ ਹਨ ਤੇ 5 ਵਿਅਕਤੀ ਜ਼ਖ਼ਮੀ ਹੋਏ ਹਨ। ਤੀਜਾ ਮ੍ਰਿਤਕ ਵਿਅਕਤੀ ਉਹ ਖੁਦ ਹੈ ਜਿਸਨੇ ਗੋਲ਼ੀਆਂ ਮਾਰੀਆਂ, ਦੋਸ਼ੀ ਨੇ ਗੋਲ਼ੀਆਂ ਚਲਾਉਣ ਤੋਂ ਬਾਅਦ ਖੁਦ ਨੂੰ ਵੀ ਗੋਲ਼ੀ ਮਾਰ ਲਈ।

Maura Binkley, Died in Shooting

ਪੁਲਿਸ ਨੇ ਦੱਸਿਆ ਕਿ ਯੋਗਾ ਸੈਂਟਰ ‘ਚ ਦੋਸ਼ੀ ਵੱਲੋਂ ਗੋਲ਼ੀਆਂ ਚਲਾਏ ਜਾਣ ਤੋਂ ਬਾਅਦ ਕਈ ਲੋਕਾਂ ਨੇ ਉਸਦਾ ਵਿਰੋਧ ਵੀ ਕੀਤਾ।
ਦੋ ਮ੍ਰਿਤਕਾਂ ‘ਚੋਂ ਪਹਿਲੇ ਦੀ ਪਛਾਣ 61 ਸਾਲਾ ਨੈਂਸੀ ਵੈਨ ਵੇਸੇਮ ਤੇ ਦੂਜੇ ਦੀ ਪਛਾਣ 21 ਸਾਲਾ ਮੌਰਾ ਬਿਂਕਲੀ ਵਜੋਂ ਹੋਈ ਹੈ।

Nancy Van Vessem, Died in Shooting

ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਸ਼ੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਦੋਸ਼ੀ ਨੇ ਖੁਦ ਨੂੰ ਗੋਲ਼ੀ ਮਾਰ ਲਈ ਸੀ।
ਦੋਸ਼ੀ ਦੀ ਪਛਾਣ 40 ਸਾਲਾ ਸਕੌਟ ਪੌਲ ਬੀਰਲੇ ਵਜੋਂ ਹੋਈ ਹੈ ਜੋ ਕਿ ਫਲੋਰਿਡਾ ਦੇ ਡੈਲਟਨਾ ਦਾ ਰਹਿਣ ਵਾਲ਼ਾ ਸੀ।

Short URL:tvp http://bit.ly/2OlZEkB

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab