ਸਰੀ ਸੈਂਟਰ ਖ਼ੇਤਰ ‘ਚ ਚੱਲੀਆਂ ਗੋਲ਼ੀਆਂ

ਸਰੀ ਸੈਂਟਰ ਖ਼ੇਤਰ ‘ਚ ਚੱਲੀਆਂ ਗੋਲ਼ੀਆਂ

SHARE
File Photo

Surrey: ਸਰੀ ਸੈਂਟਰ ਖੇਤਰ ‘ਚ ਗੋਲ਼ੀ ਚੱਲਣ ਦੀ ਤਾਜ਼ਾ ਘਟਨਾ ਸਾਹਮਣੇ ਆਈ ਹੈ। 9 ਜਨਵਰੀ 2019 ਨੂੰ ਰਾਤੀਂ 11.15 ‘ਤੇ 9500 ਬਲਾਕ ਪ੍ਰਿੰਸ ਚਾਰਲਸ ਬੁਲੇਵਾਰਡ ਦੇ ਇੱਕ ਟਾਊਨਹਾਊਸ ਕੰਪਲੈਕਸ ‘ਚ ਗੋਲ਼ੀ ਚੱਲੀ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 17 ਸਾਲਾ ਨੌਜਵਾਨ ਨੂੰ ਗੋਲ਼ੀ ਲੱਗੀ ਹੈ ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ ਹਾਲਾਤ ਮੁਤਾਬਕ ਸਾਫ਼ ਜ਼ਾਹਰ ਹੋ ਰਿਹਾ ਸੀ ਕਿ ਗੋਲ਼ੀਆਂ ਚੱਲੀਆਂ ਹਨ ਤੇ ਵਾਹਨਾਂ ਦੀ ਟੱਕਰ ਵੀ ਹੋਈ ਹੈ।
ਜਾਂਚ ਟੀਮ ਮੁਤਾਬਕ ਫਿੱਕੇ ਰੰਗ ਦੀ ਜੀਪ ਰੈਂਗਲਰ ਇੱਕ ਗਰੇ ਰੰਗ ਦੀ ਟੌਇਟਾ ‘ਚ ਵੱਜੀ ਜਿਸ ਤੋਂ ਬਾਅਦ ਜੀਪ ਦੇ ਡਰਾਈਵਰ ਨੇ ਦੂਜੀ ਗੱਡੀ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਦੋਵੇਂ ਵਾਹਨ ਮੌਕੇ ਤੋਂ ਚਲੇ ਗਏ।
ਜਿਸ ਗੱਡੀ ‘ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਉਹ ਖੁਦ ਹੀ ਤੁਰੰਤ ਸਰੀ ਮੈਮੋਰੀਅਲ ਹਸਪਤਾਲ ਪਹੁੰਚ ਗਏ ਜਿੱਥੇ 17 ਸਾਲਾ ਨੌਜਵਾਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਸਨੂੰ ਗੋਲ਼ੀ ਲੱਗੀ ਸੀ। ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਸ਼ੂਟਿੰਗ ਤੋਂ ਕੁਝ ਦੇਰ ਬਾਅਦ ਹੀ ਮੈਟਰੋ ਵੈਨਕੂਵਰ ਟਰਾਂਸਿਟ ਪੁਲਿਸ ਨੇ ਜੀਪ ਨੂੰ ਲੱਭ ਕੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ।
ਦੋਵੇਂ ਵਾਹਨਾਂ ਨੂੰ ਪੁਲਿਸ ਨੇ ਸੀਜ਼ ਕਰ ਲਿਆ ਹੈ।
ਪੁਲਿਸ ਨੇ ਸ਼ੁਰੂਆਤੀ ਜਾਂਚ ‘ਚ ਕਿਹਾ ਹੈ ਕਿ ਇਹ ਮਾਮਲਾ ਗੈਂਗਵਾਰ ਜਾਂ ਨਸ਼ਾ ਤਸਕਰੀ ਨਾਲ਼ ਜੁੜਿਆ ਹੋਇਆ ਨਹੀਂ ਹੈ।
ਸਰੀ ਆਰ.ਸੀ.ਐੱਮ.ਪੀ. ਦੀ ਸੀਰੀਅਸ ਕਰਾਈਮ ਯੁਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤੱਕ ਡਰਾਈਵਰ ਹਿਰਾਸਤ ‘ਚ ਹੀ ਰਹੇਗਾ।

Short URL:tvp http://bit.ly/2ACWOUk

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab