ਮੈਨੀਟੋਬਾ ‘ਚ ਕੈਬਨਿਟ ਮੰਤਰੀਆਂ ਦਾ ਵੱਡਾ ਫੇਰਬਦਲ

ਮੈਨੀਟੋਬਾ ‘ਚ ਕੈਬਨਿਟ ਮੰਤਰੀਆਂ ਦਾ ਵੱਡਾ ਫੇਰਬਦਲ

SHARE
Premier Brian Pallister, Manitoba

Manitoba: ਮੈਨੀਟੋਬਾ ਸਰਕਾਰ ‘ਚ ਮੰਤਰੀਆਂ ਦਾ ਵੱਡਾ ਫੇਰਬਦਲ ਕੀਤਾ ਗਿਆ ਹੈ। ਪ੍ਰੀਮੀਅਰ ਬਰੈਨ ਪੈਲਿਸਟਰ ਨੇ ਕੈਬਨਿਟ ਦੇ ਵੱਡੇ ਮੰਤਰੀਆਂ ਦੇ ਅਹੁਦੇ ਆਪਸ ‘ਚ ਬਦਲ ਦਿੱਤੇ ਹਨ। ਜਿਨ੍ਹਾਂ ‘ਚ ਸਿਹਤ ਮੰਤਰੀ, ਵਿੱਤ ਮੰਤਰੀ ਤੇ ਹੋਰ ਕਈ ਵੱਡੇ ਅਹੁਦੇ ਸ਼ਾਮਲ ਹਨ।
ਸਿਹਤ ਮੰਤਰੀ ਕੇਲਵਿਨ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਗਿਆ ਹੈ।
ਵਿੱਤ ਮੰਤਰੀ ਕੈਮੇਰਨ ਫਰੀਸਨ ਨੂੰ ਸਿਹਤ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ ਹੈ।
ਸਕੌਟ ਫੀਲਡਿੰਗ ਨੂੰ ਪਰਿਵਾਰਕ ਮਾਮਲਿਆਂ ਦੇ ਮੰਤਰੀ ਤੋਂ ਵਿੱਤ ਮੰਤਰੀ ਬਣਾ ਦਿੱਤਾ ਗਿਆ ਹੈ।
ਹੈਥਰ ਸਟੀਫੈਨਸਨ ਨੂੰ ਜਸਟਿਸ ਤੋਂ ਪਰਿਵਾਰ ਮੰਤਰਾਲਾ ਦੇ ਦਿੱਤਾ ਗਿਆ ਹੈ। ਕਲਿਫ ਨੂੰ ਜਸਟਿਸ ਮੰਤਰਾਲਾ ਦੇ ਦਿੱਤਾ ਗਿਆ ਹੈ, ਜੋ ਪਹਿਲਾਂ ਕਰਾਊਨ ਸਰਵਿਿਸਸ ‘ਚ ਸਨ।
ਕੋਲੀਨ ਮਾਏਰ ਨੂੰ ਪ੍ਰਮੋਸ਼ਨ ਦਿੱਤੀ ਗਈ ਹੈ, ਜਿਨ੍ਹਾਂ ਨੂੰ ਕੈਬਨਿਟ ‘ਚ ਥਾਂ ਦੇ ਦਿੱਤੀ ਗਈ ਹੈ।
ਇੱਕ ਮੰਤਰੀ ਲੈਨ ਵਿਸ਼ਾਰਟ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਵਾਪਸ ਲੈ ਲਿਆ ਗਿਆ ਹੈ।
ਜਿਕਰਯੋਗ ਹੈ ਕਿ ਇਹ ਫੇਰਬਦਲ 2020 ਅਕਤੂਬਰ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।

Short URL:tvp http://bit.ly/2v82mmI

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab