ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਚੰਨੀ ਸਰਕਾਰ ਚ ਆਂਪਣਾ ਦਬਦਬਾ ਸਾਬਿਤ ਕਰ ਦਿੱਤਾ ਹੈ.ਸਰਕਾਰ ਵਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਸੰਦੀਦਾ ਸਿਧਾਰਥ ਚਟੋਪਾਧਿਆਇਆ ਨੂੰ ਪੰਜਾਬ ਪੁਲਿਸ ਦੀ ਕਮਾਨ ਦੇ ਦਿੱਤੀ ਗਈ ਹੈ.ਇਸ ਤੋਂ ਪਹਿਲਾਂ ਇਕਬਾਲਪ੍ਰੀਤ ਸਿੰਘ ਸਹੋਤਾ ਇਹ ਜ਼ਿੰਮੇਵਾਰ ਸਾਂਭ ਰਹੇ ਸਨ.ਸਿਧਾਰਥ ਇਸਤੋਂ ਪਹਿਲਾਂ ਵਿਜੀਲੈਂਹਸ ਚਫਿ ਦਾ ਅਹੁਦਾ ਸੰਭਾਲ ਰਹੇ ਸਨ.ਸਹੋਤਾ ਵਾਂਗ ਸਿਧਾਰਥ ਨੂੰ ਵੀ ਇਹ ਚਾਰਜ ਵਧੀਕ ਅਹੁਦੇ ਵਜੋਂ ਦਿੱਤਾ ਗਿਆ ਹੈ.
ਨਵੇਂ ਡੀ.ਜੀ.ਪੀ ਦੀ ਨਿਯੁਕਤੀ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਸਖਤ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਹਨ.ਅਕਾਲੀ ਦਲ ਨੇ ਇਸ ਨੂੰ ਬਦਲਾਖੋਰੀ ਦੀ ਸਿਆਸਤ ਤਹਿਤ ਕੀਤੀ ਗਈ ਨਿਯੁਕਤੀ ਦੱਸਿਆ ਹੈ.ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕੀ ਨਸ਼ੇ ਮਾਮਲੇ ‘ਤੇ ਅਕਾਲੀ ਨੇਤਾਵਾਂ ਨੂੰ ਫੰਸਾਉਣ ਦੀ ਸਾਜਿਸ਼ ਨੂੰ ਅੰਜ਼ਾਮ ਦੇਣ ਲਈ ਨਵੇਂ ਡੀ.ਜੀ.ਪੀ ਨੂੰ ਲਿਆਉਂਦਾ ਗਿਆ ਹੈ.ਓਧਰ ਆਮ ਆਦਮੀ ਪਾਰਟੀ ਨੇ ਵੀ ਸਹੋਤਾ ਦੀ ਬਦਲੀ ‘ਤੇ ਸਵਾਲ ਚੁੱਕੇ ਹਨ.