ਜਲੰਧਰ- ਜੇ ਪੰਜਾਬ ਸਰਕਾਰ ਦੀ ਨਿਯਤ ਹੋਵੇ ਤਾਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਗ੍ਰਿਫਤਾਰ ਕਰ ਸਜ਼ਾ ਦਿੱਤੀ ਜਾ ਸਕਦੀ ਹੈ ।ਇਹ ਬਿਆਨ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ । ਜਿਨ੍ਹਾਂ ਨੇ ਕਰੀਬ ਇਕ ਮਹੀਨਾ ਪਹਿਲਾਂ ਚੋਣਾ ਦੌਰਾਨ ਆਪਣਾ ਪੰਜਾਬ ਫੇਰੀ ਦੌਰਾਨ ਚੰਨੀ ਸਰਕਾਰ ਨੂੰ ਅੱਗੇ ਰਖ ਕੇ ਇਹ ਬਿਆਨ ਜਾਰੀ ਕੀਤਾ ਸੀ ।ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਟਵੀਟ ਕਰਕੇ ਕੇਜਰੀਵਾਲ ਨੂੰ ਉਨ੍ਹਾਂ ਦਾ ਬਿਆਨ ਯਾਦ ਕਰਵਾਇਆ ਹੈ ।ਸਿੱਧੂ ਨੇ ਵੀਡiਓ ਸ਼ੇਅਰ ਕਰ ਲਿਖਿਆ ਹੈ ਕਿ ‘ਹੁਣ ਤੁਹਾਨੂੰ ਕੌਣ ਰੋਕ ਰਿਹਾ ਹੈ ?’
ਗੱਲ ਸਿਰਫ ਕੇਜਰੀਵਾਲ ਤੱਕ ਹੀ ਸੀਮਿਤ ਨਹੀਂ ਹੈ ।ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਲਗਾਤਾਰ ਕਾਂਗਰਸ ਦੇ ਨਿਸ਼ਾਨੇ ‘ਤੇ ਹਨ । ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਮਾਨ ਨੂੰ ਟਵੀਟ ਕੀਤਾ ਹੈ ।ਬਤਿੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਤੋਂ ਇਕ ਲੱਖ ਕਰੋੜ ਦਾ ਪੈਕੇਜ ਮੰਗਣ ਵਾਲੇ ਸੀ.ਐੱਮ ਨੂੰ ਵੀ ਖਹਿਰਾ ਨੇ ਆਪਣਾ ਪੁਰਾਣਾ ਬਿਆਨ ਚੇਤੇ ਕਰਵਾਇਆ ਹੈ ।ਖਹਿਰਾ ਦਾ ਕਹਿਣਾ ਹੈ ਕਿ ਚੋਣਦਾ ਤੋਂ ਪਹਿਲਾਂ ਤਾਂ ਤੁਸੀਂ ਮਾਫੀਆ ਰਾਜ ਨੂੰ ਖਤਮ ਕਰ ਪੰਜਾਬ ਦਾ ਖਜਾਨਾ ਭਰਣ ਦੀ ਗੱਲ ਕਰਦੇ ਸੀ । ਮੋਦੀ ਤੋਂ ਪੈਕੇਜ ਮੰਗਣ ਤੋਂ ਪਹਿਲਾਂ ਮਾਫੀਆ ‘ਤੇ ਠੱਲ ਪਾ ਕੇ ਸੂਬੇ ਦੀ ਕਮਾਈ ‘ਚ ਵਾਧਾ ਕਰੋ ।
ਸੱਤਾ ‘ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਹੈ । ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਵੀ ਕਾਫ ਬਿਆਨਬਾਜੀ ਹੋ ਚੁੱਕੀ ਹੈ ।