ਜਲੰਧਰ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅੱਜ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨ ਜਾ ਰਹੇ ਹਨ । ਮੁੱਦਾ ਹੈ ਪੰਜਾਬ ਦੇ ਵਿਕਾਸ ਅਤੇ ਮੁੱਖ ਮੁਦਿਆਂ ਨੂੰ ਲੈ ਕੇ ਵਿਚਾਰ ਵਿਟਾਂਦਰਾ ।ਸਿੱਧੂ ਨੇ ਟਵੀਟ ਕਰਕੇ ਇਸਦਾ ਐਲਾਨ ਕੀਤਾ ਹੈ ।ਸਿੱਧੂ ਖੇਮਾ ਇਸ ਬੇਠਕ ਨੂੰ ਲੈ ਕੇ ਖੁਸ਼ ਹੈ ਜਦਕਿ ਕਾਂਗਰਸੀ ਆਲਾ ਦੁਆਲਾ ਵੇਖ ਰਹੇ ਹਨ ।ਸਿੱਧੂ ਇਸਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ ।
ਸਿੱਧੂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕੋਈ ਗੁਨਾਹ ਨਹੀਂ ਹੈ ਅਤੇ ਨਾ ਹੀ ਕਿਸੇ ਹੱਦ ਤਕ ਇਹ ਕੋਈ ਗੈਰ ਅਨੁਸ਼ਾਸਨੀ ਹਰਕਤ ਹੈ । ਪਰ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਚ ਲਗਾਤਾਰ ਹਾਸ਼ੀਏ ਤੇ ਜਾ ਰਹੇ ਸਿੱਧੂ ਕਿਸ ਰੁਤਬੇ ਤੋਂ ਆਪਣੇ ਆਪ ਨੂੰ ਅੱਗੇ ਰਖ ਇਹ ਸਾਰੀ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ । ਕਾਂਗਰਸ ਦੀ ਹਾਈਕਮਾਨ ਜੋ ਕੁੱਝ ਮਰਜੀ ਕਹੇ , ਸਿੱਧੂ ਆਪਣੀ ਮਰਜ਼ੀ ਨਾਲ ਪੰਜਾਬ ਦੀ ਸਿਆਸਤ ਚ ਆਪਣੇ ਕੱਦ ਮੁਤਾਬਿਕ ਕੰਮ ਕਰੀ ਜਾ ਰਹੇ ਹਨ ।
ਸਿੱਧੂ ਬੇਖੌਫ ਹੋ ਕੇ ਮੁਲਾਕਾਤਾਂ ਕਰ ਰਹੇ ਹਨ ਉਹ ਵੀ ਉਸ ਸਮੇਂ ਜਦੋਂ ਹਾਈਕਮਾਨ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਮੂਡ ਚ ਹੈ । ਸੂਬਾ ਕਾਂਗਰਸ ਪ੍ਰਧਾਨ ਵਲੋਂ ਹਾਈਕਮਾਨ ਨੂੰ ਸਿੱਧੂ ਖਿਲਾਫ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਜਾ ਚੁੱਕੀ ਹੈ ।