ਸਿੱਖ ਕਤਲੇਆਮ ਦੇ ਦੋਸ਼ਾਂ `ਚ ਘਿਰੇ ਕਮਲ ਨਾਥ ਬਣਨਗੇ ਮੁੱਖ ਮੰਤਰੀ ?

ਸਿੱਖ ਕਤਲੇਆਮ ਦੇ ਦੋਸ਼ਾਂ `ਚ ਘਿਰੇ ਕਮਲ ਨਾਥ ਬਣਨਗੇ ਮੁੱਖ ਮੰਤਰੀ ?

SHARE
File Photo

Jalandhar : ਤਿੰਨ ਰਾਜਾਂ ਦੀ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਦੇ ਹੌਸਲੇ ਬੁਲੰਦ ਦਿਖਾਈ ਦੇ ਰਹੇ ਹਨ। ਪਰ ਮੱਧ ਪ੍ਰਦੇਸ਼ `ਚ ਮੁੱਖ ਮੰਤਰੀ ਦੀ ਚੋਣ ਨੂੰ ਲੈ ਕੇ ਕਾਂਗਰਸ ਵਿਵਾਦਾਂ `ਚ ਫਸਦੀ ਨਜ਼ਰ ਆ ਰਹੀ  ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਦਰੀ ਮੰਤਰੀ ਕਮਲ ਨਾਥ ਨੂੰ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਏ ਜਾਣ ਦੀਆਂ ਖਬਰਾਂ ਆਉਣ ਤੋਂ ਬਾਅਦ ਕਾਂਗਰਸ ਦੀ ਆਲੋਚਨਾ ਸ਼ੁਰੂ ਹੋ ਗਈ ਹੈ । ਅਸਲ `ਚ 1984 `ਚ ਹੋਏ ਸਿੱਖ ਕਤਲੇਆਮ ਵਿਚ ਕਮਲ ਦੀ ਭੂਮਿਕਾ ਬਾਰੇ ਚਰਚਾ ਹੁੰਦੀ ਰਹੀ ਹੈ।

1984 ਸਿੱਖ ਕਤਲੇਆਮ ਦੀ ਕੇਸ ਲੜ ਰਹੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਕੁਝ ਮਹੀਨੇ ਪਹਿਲਾ ਦਾਅਵਾ ਕੀਤਾ ਸੀ  ਕਿ ਕਮਲ ਨਾਥ ਦੇ ਖਿਲਾਫ ਪੁਖਤਾ ਸਬੂਤ ਹਨ ਤੇ ਸੁਪਰੀਮ ਕੋਰਟ ਦੀ ਸਿੱਖ ਕਤਲੇਆਮ ਦੀ ਮੌਜੂਦਾ ਸੰਜੀਦਗੀ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਜਲਦੀ ਹੀ ਕਾਂਗਰਸ ਦੇ ਹੋਰ ਵੱਡੇ ਆਗੂਆਂ ਦੇ ਨਾਲ – ਨਾਲ ਕਮਲ ਨਾਥ ਵੀ ਕਾਨੂੰਨ ਦੇ ਪੰਜੇ ਵਿਚ ਆ ਜਾਣਗੇ। ਫੂਲਕਾ ਨੇ ਕਿਹਾ ਕਿ 1984 ਵਿਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਵੀ ਕਾਂਗਰਸ ਵੱਡੇ ਅਹੁਦੇ ਦੇ ਕੇ ਨਿਵਾਜ ਦੀ ਰਹੀ ਐ ,

ਸਿੱਖ ਕਤਲੇਆਮ ਸਬੰਧੀ ਸੰਜੇ ਸੂਰੀ ਦੀ ਕਿਤਾਬ |
ਜ਼ਿਕਰਯੋਗ ਹੈ ਕਿ ਕਾਂਗਰਸ ਨੇ ਮੱਧ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਕਮਲ ਨਾਥ ਨੂੰ ਆਪਣਾ ਮੋਹਰੀ ਬਣਾਇਆ ਸੀ ਤੇ ਹੁਣ ਉਸੇ ਨੂੰ ਹੀ ਮੁਖ ਮੰਤਰੀ ਬਣਾਉਣ ਦੀ ਚਰਚਾ ਹੈ। ਕਮਲ ਨਾਥ ਤੇ ਹਿੰਸਕ ਭੀੜ ਦੀ ਅਗਵਾਈ ਕਰਨ ਦੇ ਦੋਸ਼ ਪਹਿਲਾ ਵੀ ਲੱਗਦੇ ਰਹੇ ਹਨ। ਜਦਕਿ ਸੀਨੀਅਰ ਪੱਤਰਕਾਰ ਸੰਜੇ ਸੂਰੀ ਇਸ ਆਪਣੀ ਕਿਤਾਬ ` ਦਾ ਐਂਟੀ ਸਿੱਖ ਵਾਈਲੈਂਸ ਐਂਡ ਆਫ਼ਟਰ ‘ ਵਿਚ ਖੁਦ ਨੂੰ  ਕਮਲ ਨਾਥ ਦੀ ਸਿੱਖ ਕਤਲੇਆਮ `ਚ ਸ਼ਮੂਲੀਅਤ ਦਾ ਪ੍ਰਤਾਖਦਰਸ਼ੀ ਹੋਣ ਦਾ ਦਾਅਵਾ ਕਰਦੇ ਹਨ।
Short URL:tvp http://bit.ly/2PBpwcK

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab